ਮੱਛਰਾ ਦੇ ਲਾਰਵੇ ਦੇ ਖਾਤਮੇ ਲਈ ਛੱਪੜਾ 'ਚ ਗੰਬੂਜੀਆ ਮੱਛੀਆ ਛੱਡੀਆ

ਮਲੋਟ:- ਸਿਵਲ ਸਰਜਨ ਡਾ.ਹਰੀ ਨਰਾਇਣ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਐਪਡਾਮੋਲੋਜਿਸਟ ਪਰਮਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐੱਸ.ਐੱਮ.ਓ ਸੀ.ਐੱਚ .ਸੀ ਆਲਮਵਾਲਾ ਡਾ.ਜਗਦੀਪ ਚਾਵਲਾ ਜੀ ਅਤੇ ਮੈਡੀਕਲ ਅਫਸਰ ਡਾ.ਅੰਮ੍ਰਿਤਪਾਲ ਜੀ ਦੀ ਅਗਵਾਈ ਹੇਠ ਸੀ.ਐੱਚ.ਸੀ ਆਲਮਵਾਲਾ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾ ਦੇ ਛੱਪੜਾ ਵਿਚ ਮੱਛਰਾ ਦੇ ਲਾਰਵੇ ਨੂੰ ਖਤਮ ਕਰਨ ਲਈ ਗੰਬੂਜੀਆ ਮੱਛੀਆ ਛੱਡੀਆ ਗਈਆਂ। ਇਹ ਮੱਛੀ ਛੋਟੇ ਆਕਾਰ ਦੀ ਹੁੰਦੀ ਹੈ ਇਹ ਇੱਕ ਸਥਾਨ ਤੋ ਦੂਸਰੇ ਸਥਾਨ ਤੇ ਆਸਾਨੀ ਨਾਲ ਜਾ ਸਕਦੀ ਹੈ। ਇਹ ਮੱਛੀ ਇੱਕ ਦਿਨ ਵਿਚ ਦੋ ਸੌ ਤੱਕ ਮੱਛਰ ਦਾ ਲਾਰਵਾ ਖਾ ਸਕਦੀ ਹੈ। ਇਸ ਮੌਕੇ ਤੇ ਸਿਹਤ ਕਰਮਚਾਰੀ ਬਲਰਾਜ ਸਿੰਘ ਗੁਰਮੀਤ ਸਿੰਘ ਆਤਮ ਪ੍ਰਕਾਸ਼ ਜੋਬਨਜੀਤ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਦੋ ਹਜਾਰ ਬਾਈ ਤੱਕ ਭਾਰਤ ਨੂੰ ਮਲੇਰੀਆ ਮੁਕਤ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਿਸ ਲਈ ਆਉਣ ਵਾਲੇ ਸਮੇ ਵਿਚ ਛਪੜਾ ਵਿਚ ਮਛਰਾ ਦਾ ਲਾਰਵੇ ਤੋ ਮਛਰ ਪੈਦਾ ਹੋ ਜਾਦਾ ਜਿਸ ਨਾਲ ਮਲੇਰੀਆ ਹੋਣ ਖਤਰਾ ਹੁੰਦਾ ਹੈ ਇਸ ਲਈ ਸਾਰੇ ਛਪੜਾ ਵਿਚ ਇਹ ਮੱਛੀਆ ਛੱਡੀਆ ਜਾ ਰਹੀਆਂ ਹਨ। ਇਸ ਮੌਕੇ ਵੱਖ-ਵੱਖ ਪਿੰਡਾ ਦੇ ਸਿਹਤ ਕਰਮਚਾਰੀ ਵੀ ਮੌਜੂਦ ਸਨ।