ਮਾਰਕੀਟ ਕਮੇਟੀ ਮਲੋਟ ਦੇ ਦੀਪਕ ਸਿੰਘ ਪੱਦ ਉੱਨਤ ਹੋ ਕੇ ਬਣੇ ਮੰਡੀ ਸੁਪਰਵਾਈਜ਼ਰ
ਮਾਰਕੀਟ ਕਮੇਟੀ ਮਲੋਟ ਵਿਖੇ ਬਤੌਰ ਆਕਸ਼ਨ ਰਿਕਾਰਡਰ ਵੱਜੋਂ ਸੇਵਾਵਾਂ ਦੇ ਰਹੇ ਦੀਪਕ ਸਿੰਘ ਨੂੰ ਪੱਦ ਉੱਨਤ ਕਰਕੇ ਮੰਡੀ ਸੁਪਰਵਾਈਜ਼ਰ ਬਣਾਇਆ ਗਿਆ। ਮਾਰਕੀਟ ਕਮੇਟੀ ਮਲੋਟ ਦੇ ਸੈਕਟਰੀ ਸ. ਅਮਨਦੀਪ ਸਿੰਘ ਕੰਗ ਨੇ ਦੀਪਕ ਸਿੰਘ ਨੂੰ ਇਸ ਤਰੱਕੀ ਲਈ ਵਧਾਈ ਦਿੰਦਿਆਂ ਕਿਹਾ ਕਿ ਨੌਕਰੀ ਵਿੱਚ ਤਰੱਕੀ ਪ੍ਰਾਪਤ ਕਰਨ ਨਾਲ ਮਨੋਬਲ ਉੱਚਾ ਰਹਿੰਦਾ ਹੈ
ਮਲੋਟ(ਸ਼੍ਰੀ ਮੁਕਤਸਰ ਸਾਹਿਬ) : ਮਾਰਕੀਟ ਕਮੇਟੀ ਮਲੋਟ ਵਿਖੇ ਬਤੌਰ ਆਕਸ਼ਨ ਰਿਕਾਰਡਰ ਵੱਜੋਂ ਸੇਵਾਵਾਂ ਦੇ ਰਹੇ ਦੀਪਕ ਸਿੰਘ ਨੂੰ ਪੱਦ ਉੱਨਤ ਕਰਕੇ ਮੰਡੀ ਸੁਪਰਵਾਈਜ਼ਰ ਬਣਾਇਆ ਗਿਆ। ਮਾਰਕੀਟ ਕਮੇਟੀ ਮਲੋਟ ਦੇ ਸੈਕਟਰੀ ਸ. ਅਮਨਦੀਪ ਸਿੰਘ ਕੰਗ ਨੇ ਦੀਪਕ ਸਿੰਘ ਨੂੰ ਇਸ ਤਰੱਕੀ ਲਈ ਵਧਾਈ ਦਿੰਦਿਆਂ ਕਿਹਾ ਕਿ ਨੌਕਰੀ ਵਿੱਚ ਤਰੱਕੀ ਪ੍ਰਾਪਤ ਕਰਨ ਨਾਲ ਮਨੋਬਲ ਉੱਚਾ ਰਹਿੰਦਾ ਹੈ ਅਤੇ ਜਿੱਥੇ ਸੰਬੰਧਿਤ ਕਰਮਚਾਰੀ ਖੁਦ ਹੋਰ ਲਗਨ ਨਾਲ ਕੰਮ ਕਰਦਾ ਹੈ ਉੱਥੇ ਹੀ ਬਾਕੀ ਸਾਥੀ ਵੀ ਹੋਰ ਮਿਹਨਤ ਕਰਦੇ ਹਨ।
ਉਹਨਾਂ ਦੀਪਕ ਸਿੰਘ ਨੂੰ ਹੋਰ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਉਹਨਾਂ ਨਾਲ ਲੇਖਾਕਾਰ ਜਸਵਿੰਦਰ ਸਿੰਘ ਅਤੇ ਸ਼੍ਰੀਮਤੀ ਸਰੋਜ ਰਾਣੀ ਸਮੇਤ ਸਮੂਹ ਮੰਡੀ ਸੁਪਰਵਾਈਜ਼ਰ ਅਮਨਦੀਪ ਸਿੰਘ, ਵਿਪਨ ਕੁਮਾਰ, ਵਿਕਾਸ ਕੁਮਾਰ ਤੇ ਸੰਦੀਪ ਕੁਮਾਰ ਆਦਿ ਵੀ ਹਾਜ਼ਿਰ ਸਨ। ਦੀਪਕ ਸਿੰਘ ਨੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੀ ਨਵੀਂ ਪੋਸਟ ਤੇ ਵੀ ਪੂਰੀ ਜ਼ਿੰਮੇਵਾਰੀ ਨਾਲ ਸੇਵਾਵਾਂ ਦੇਣਗੇ।
Author : Malout Live