ਚੰਦਰ ਮਾਡਲ ਹਾਈ ਸਕੂਲ ਵਿਖੇ ਮਨਾਇਆ ਗਿਆ ਸਲਾਨਾ ਇਨਾਮ ਵੰਡ ਸਮਾਗਮ
,
ਮਲੋਟ:-ਚੰਦਰ ਮਾਡਲ ਹਾਈ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਧੂਮਧਾਮ ਨਾਲ ਮੁਕੰਮਲ ਹੋਇਆ । ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਕਮ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਰਜਨੀ ਸੁਥਾਰ ਨੇ ਸ਼ਮਾ ਰੌਸ਼ਨ ਕਰਕੇ ਕੀਤੀ ।
ਇਸ ਮੌਕੇ ਜਿੱਥੇ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜੇ ਨਾਲ ਧੁੰਮਾਂ ਪਾਈਆਂ , ਉਥੇ ਦੇਸ਼ ਭਗਤੀ , ਬੇਟੀ ਬਚਾਓ ਬੇਟੀ ਪੜ੍ਹਾਓ , ਕੰਨਿਆ ਭਰੂਣ ਹੱਤਿਆ ਅਤੇ ਹੋਰ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਕਰਨ ਲਈ ਸਕਿੰਟਾਂ ਅਤੇ ਕੋਰਿਓਗ੍ਰਾਫੀ ਨੇ ਸਭ ਦਾ ਮਨ ਮੋਹ ਲਿਆ ।ਉਧਰ ਛੋਟੇ ਛੋਟੇ ਬੱਚਿਆਂ ਨੇ ਬਹੁਤ ਹੀ ਸੁੰਦਰ ਸੁੰਦਰ ਪੋਸ਼ਾਕਾਂ ਅਤੇ ਵਧੀਆ ਢੰਗ ਨਾਲ ਕਵਿਤਾਵਾਂ ਸੁਣਾਈਆਂ । ਇਸ ਮੌਕੇ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਬੱਚਾ ਘਰ ਵਿੱਚ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਦੇ ਕਹਿਣ ’ ਤੇ ਚਲਦਾ ਹੈ ਅਤੇ ਸਕੂਲ ਵਿੱਚ ਅਧਿਆਪਕਾਂ ਦੁਆਰਾ ਦਿਖਾਏ ਮਾਰਗ ਤੇ ਚੱਲਦਾ ਹੈ ਉਹ ਇਕ ਦਿਨ ਜ਼ਰੂਰ ਤਰੱਕੀ ਕਰਦਾ ਹੈ । ਇਸ ਲਈਸਾਰੇ ਵਿਦਿਆਰਥੀ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਕਹਿਣਾ ਜਰੂਰ ਮੰਨਣ ਅਤੇ ਪੜ੍ਹਾਈ ਵੀ ਮਨ ਲਗਾ ਕੇ ਕਰਨ ਤਾਂ ਜੋ ਵੱਡੇ ਹੋ ਕੇ ਆਪਣੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੋ ।
ਇਸ ਮੌਕੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਤੋਂ ਪਹਿਲਾਂ ਮਹਿਲਾ ਉਥਾਨ ਮੰਡਲ ਅਬੋਹਰ ਅਤੇ ਸ੍ਰੀ ਯੋਗ ਵੇਦਾਂਤ ਸੰਮਤੀ ਫਾਜ਼ਿਲਕਾ ਦੁਆਰਾ ਸਕੂਲ ਵਿੱਚ ‘ ਮਾਤਾ ਪਿਤਾ ਪੂਜਨ ਦਿਵਸ ’ ਕਰਵਾਇਆ ਗਿਆ । ਇਸ ਮੌਕੇ ਸੰਸਥਾ ਦੇ ਮਨੀਸ਼ਾ , ਨਿਸ਼ਾ ਕਾਮਰਾ , ਅਨਿਲ ਕਪੂਰ , ਤੰਨਵੀ ਕਪੂਰ , ਅਸ਼ੋਕ ਗੁਪਤਾ , ਵਿੱਕੀ ਫੋਟੋਗ੍ਰਾਫਰ ਤੋਂ ਇਲਾਵਾ ਸਟਾਫ਼ ਮੈਂਬਰ ਵੀਰਪਾਲ ਕੌਰ , ਨੀਨਾ ਰਾਣੀ , ਅਨਮੋਲ , ਕੁਲਦੀਪ ਸਿੰਘ , ਸੁਖਪ੍ਰੀਤ ਕੌਰ , ਸਰਬਜੀਤ , ਪੁਸ਼ਪਾ ਰਾਣੀ , ਰਜਨੀ ਬਾਲਾ , ਜਸਪ੍ਰੀਤ , ਸੰਦੀਪ , ਗੁਰਜੀਤ , ਜੋਤੀ , ਦੀਪਾ ਸਾਗਰ , ਅਮਨਦੀਪ ਕੌਰ , ਸਿਮਰਜੀਤ ਕੌਰ , ਕਿਰਨਦੀਪ , ਗਗਨਦੀਪ ਅਤੇ ਰਿਤੂ ਬਾਲਾ ਮੌਜੂਦ ਸਨ ।