ਡਿਪੋਰਟ ਹੋਏ ਪੰਜਾਬੀਆਂ ਅਤੇ ਭਾਰਤੀਆਂ ਲਈ ਪੁਨਰਵਾਸ ਫੰਡ ਸਥਾਪਿਤ ਕਰੇ ਸਰਕਾਰ- ਪ੍ਰੋਫੈਸਰ ਬਲਜੀਤ ਸਿੰਘ ਗਿੱਲ
ਕਾਂਗਰਸ ਪਾਰਟੀ ਦੇ ਬੁਲਾਰੇ ਤੇ ਉੱਘੇ ਕਲਮ ਨਵੀਸ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਵੱਖਰੇ-ਵੱਖਰੇ ਤੌਰ ਤੇ ਪੁਨਰਵਾਸ ਫੰਡ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋਏ ਹਨ ਉਹਨਾਂ ਦਾ ਜੀਵਨ-ਬਸਰ ਠੀਕ ਤਰੀਕੇ ਨਾਲ ਹੋਵੇ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕਾਂਗਰਸ ਪਾਰਟੀ ਦੇ ਬੁਲਾਰੇ ਤੇ ਉੱਘੇ ਕਲਮ ਨਵੀਸ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਵੱਖਰੇ-ਵੱਖਰੇ ਤੌਰ ਤੇ ਪੁਨਰਵਾਸ ਫੰਡ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋਏ ਹਨ ਉਹਨਾਂ ਦਾ ਜੀਵਨ-ਬਸਰ ਠੀਕ ਤਰੀਕੇ ਨਾਲ ਹੋਵੇ। ਕਿਸੇ ਵੀ ਨੌਜਵਾਨ ਦਾ ਆਪਣੇ ਵਤਨ ਤੋਂ ਵਿਦੇਸ਼ਾਂ ਵਿੱਚ ਜਾਣ ਨੂੰ ਜੀ ਨਹੀਂ ਕਰਦਾ ਪਰ ਇੱਥੇ ਰੁਜ਼ਗਾਰ ਤੇ ਸਿਸਟਮ ਦੀ ਕਮੀ ਕਾਰਨ ਅੱਕ ਚੱਬਣਾ ਪੈਂਦਾ ਹੈ। ਡਾ. ਗਿੱਲ ਨੇ ਕਿਹਾ ਕਿ ਬੇਸ਼ੱਕ ਇਹ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿੱਚ ਗਏ ਸਨ
ਪਰ ਕਿਤੇ ਨਾ ਕਿਤੇ ਇੱਥੇ ਬੈਠੇ ਏਜੰਟਾਂ ਦੀ ਵੀ ਵੱਡੀ ਜਿੰਮੇਵਾਰੀ ਬਣਦੀ ਹੈ ਜਿਹੜੇ ਨੌਜਵਾਨਾਂ ਨੂੰ ਭਰਮਾ ਕੇ ਤੇ ਵੱਡੀਆਂ ਰਕਮਾਂ ਲੈ ਕੇ ਵਿਦੇਸ਼ਾਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਭੇਜਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਏਜੰਟਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਪ੍ਰਤੀ ਵਿਅਕਤੀ ਤੋਂ 40 ਲੱਖ ਤੋਂ 60 ਲੱਖ ਰੁਪਏ ਤੱਕ ਲਏ ਹਨ। ਜਿੱਥੋਂ ਤੱਕ ਗੈਰ ਕਾਨੂੰਨੀ ਤਰੀਕੇ ਨਾਲ ਗਏ ਵਿਅਕਤੀ ਦਾ ਦੋਸ਼ ਹੈ ਉਸ ਤੋਂ ਜਿਆਦਾ ਵੱਡਾ ਦੋਸ਼ ਸਰਕਾਰ ਦਾ ਅਤੇ ਸਰਕਾਰ ਨਾਲ ਰਲ ਕੇ ਗਲਤ ਕੰਮ ਕਰਨ ਵਾਲੇ ਏਜੰਟਾਂ ਦਾ ਵੀ ਹੈ। ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿੱਚ ਗਏ ਨੌਜਵਾਨਾਂ ਨੂੰ ਦੋਹਰੀ ਵਿੱਤੀ ਮਾਰ ਪਈ ਹੈ ਤੇ ਨਾਲ ਹੀ ਜਬਰੀ ਵਤਨ ਵਾਪਸੀ ਕਾਰਨ ਉਹਨਾਂ ਦਾ ਕਰੈਕਟਰ ਵੀ ਦਾਗੀ ਹੋਇਆ। ਅਮਰੀਕਾ ਸਰਕਾਰ ਦਾ ਰਵੱਈਆ ਵੀ ਭਾਰਤ ਦੇ ਨੌਜਵਾਨਾਂ ਪ੍ਰਤੀ ਬੇਰੁਖਾ ਤੇ ਜਾਲਮ ਭਰਿਆ ਹੈ।
Author : Malout live