ਬਿਜਲੀ ਵਿਭਾਗ ਦੇ ਨਵ-ਨਿਯੁਕਤ ਐਕਸੀਅਨ ਸ. ਅਮਨਦੀਪ ਸਿੰਘ ਦਾ ਸਿਟੀ ਵਿਕਾਸ ਮੰਚ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਨਿੱਘਾ ਸਵਾਗਤ
ਸਿਟੀ ਵਿਕਾਸ ਮੰਚ ਮਲੋਟ ਦੇ ਕਨਵੀਨਰ ਅਤੇ ਸਮਾਜਸੇਵੀ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ‘ਚ ਸਮਾਜਸੇਵੀਆਂ ਵੱਲੋਂ ਬਿਜਲੀ ਵਿਭਾਗ ਮਲੋਟ ਦੇ ਨਵ-ਨਿਯੁਕਤ ਐਕਸੀਅਨ ਅਮਨਦੀਪ ਸਿੰਘ ਨੂੰ ਸਿਰੋਪਾਓ ਅਤੇ ਗੁਲਦਸਤਾ ਦੇ ਕੇ ਜੀ ਆਇਆਂ ਆਖਿਆ ਗਿਆ ਤੇ ਮੂੰਹ ਮਿੱਠਾ ਕਰਵਾਇਆ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਟੀ ਵਿਕਾਸ ਮੰਚ ਮਲੋਟ ਦੇ ਕਨਵੀਨਰ ਅਤੇ ਸਮਾਜਸੇਵੀ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ‘ਚ ਸਮਾਜਸੇਵੀਆਂ ਵੱਲੋਂ ਬਿਜਲੀ ਵਿਭਾਗ ਮਲੋਟ ਦੇ ਨਵ-ਨਿਯੁਕਤ ਐਕਸੀਅਨ ਅਮਨਦੀਪ ਸਿੰਘ ਨੂੰ ਸਿਰੋਪਾਓ ਅਤੇ ਗੁਲਦਸਤਾ ਦੇ ਕੇ ਜੀ ਆਇਆਂ ਆਖਿਆ ਗਿਆ ਤੇ ਮੂੰਹ ਮਿੱਠਾ ਕਰਵਾਇਆ ਗਿਆ। ਐਕਸੀਅਨ ਅਮਨਦੀਪ ਸਿੰਘ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੰਦਿਆਂ ਡਾ. ਗਿੱਲ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਸ. ਅਮਨਦੀਪ ਸਿੰਘ ਐਕਸੀਅਨ ਮਲੋਟ ਦੀਆਂ ਬਿਜਲੀ ਵਿਭਾਗ ਨਾਲ ਸੰਬੰਧਿਤ ਮੁਸ਼ਕਿਲਾਂ ਲਈ ਹਮੇਸ਼ਾ ਤੱਤਪਰ ਰਹਿਣਗੇ। ਡਾ. ਗਿੱਲ ਨੇ ਸਮਾਜ ਸੇਵੀਆਂ ਵੱਲੋਂ ਐਕਸੀਅਨ ਸਾਹਿਬ ਨੂੰ ਬੇਨਤੀ ਕੀਤੀ ਕਿ ਜੀ.ਟੀ ਰੋਡ ਤੇ ਜੋ ਦਰੱਖਤ ਪੁੱਤਰਾਂ ਦੀ ਤਰ੍ਹਾਂ ਪਾਲੇ ਗਏ ਹਨ। ਇਹਨਾਂ ਦੇ ਉੱਪਰੋਂ ਹੁਣ ਬਿਜਲੀ ਦੀਆਂ ਤਾਰਾਂ ਦਰੱਖਤਾਂ ਨੂੰ ਛੂਹ ਰਹੀਆਂ ਹਨ
ਅਤੇ ਕੋਈ ਦੁਰਘਟਨਾ ਵਾਪਰ ਸਕਦੀ ਹੈ। ਜਿਸ ਕਾਰਨ ਉੱਪਰੋਂ ਦਰੱਖਤਾਂ ਨੂੰ ਕੱਟਣਾ ਪੈਂਦਾ ਹੈ। ਪਰ ਉਹਨਾਂ ਕਿਹਾ ਕਿ ਚੰਗਾ ਹੋਵੇ ਜੇਕਰ ਬਿਜਲੀ ਦੀਆਂ ਤਾਰਾਂ ਦੇ ਬਦਲੇ ਕੇਬਲ ਪਾਈ ਜਾਵੇ, ਜਿਸ ਨਾਲ ਦਰੱਖਤ ਵੀ ਬਚ ਜਾਣਗੇ। ਅਮਨਦੀਪ ਸਿੰਘ ਐਕਸੀਅਨ ਨੇ ਵਿਸ਼ਵਾਸ ਦਵਾਇਆ ਕਿ ਇਸ ਲਈ ਕਾਫੀ ਰੁਪਏ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਧਿਆਨ ਵਿੱਚ ਲਿਆ ਕੇ ਇਸ ਮੁਸ਼ਕਿਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਵਿਸ਼ਵਾਸ ਦਵਾਇਆ ਕਿ ਕੋਈ ਵੀ ਵਿਅਕਤੀ ਜਦੋਂ ਮਰਜ਼ੀ ਦਫ਼ਤਰ ਟਾਈਮ ਆ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ। ਕਿਸੇ ਵਿਅਕਤੀ ਨੂੰ ਨਜਾਇਜ ਤੰਗ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮੇ ਨੂੰ ਸਹਿਯੋਗ ਦੇ ਕੇ ਖਪਤਕਾਰਾਂ ਵੱਲੋਂ ਬਕਾਇਆ ਬਿਜਲੀ ਬਿੱਲਾਂ ਦੀ ਰਾਸ਼ੀ ਜਮ੍ਹਾ ਕਰਾਉਣੀ ਚਾਹੀਦੀ ਹੈ। ਡਾ. ਗਿੱਲ ਅਤੇ ਸਮਾਜਸੇਵੀਆਂ ਨੇ ਕਿਹਾ ਕਿ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ ਬਕਾਇਆ ਰਾਸ਼ੀ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ਡਾ. ਗਿੱਲ ਤੋਂ ਇਲਾਵਾ ਹਰਜੀਤ ਸਿੰਘ, ਬਿੱਕਰ ਸਿੰਘ, ਦੇਸ ਰਾਜ ਸਿੰਘ, ਸਰੂਪ ਸਿੰਘ, ਹਰਿਮੰਦਰ ਸਿੰਘ ਹਰੀ, ਰਕੇਸ਼ ਜੈਨ, ਗੁਰਚਰਨ ਸਿੰਘ, ਮਨਜੀਤ ਸਿੰਘ, ਬਿੱਕਰ ਸਿੰਘ ਜੇ.ਈ, ਕਾਬਲ ਸਿੰਘ, ਬਲਜੀਤ ਸਿੰਘ ਜੇ.ਈ, ਜਸਵਿੰਦਰ ਸਿੰਘ ਵਾਲੀਆ ਅਤੇ ਸਮਾਜਸੇਵੀ ਮੌਜੂਦ ਸਨ।
Author : Malout live