ਮਲੋਟ ਵਿੱਚ ਲੋੜਵੰਦ ਲੜਕੀਆਂ ਅਤੇ ਲੜਕਿਆਂ ਲਈ ਖੋਲ੍ਹਿਆ ਗਿਆ ਮਹਾਂਦੇਵ ਫਰੀ ਟਿਊਸ਼ਨ ਅਤੇ ਕੋਚਿੰਗ ਸੈਂਟਰ ਵਿਦਿਆਰਥੀਆਂ ਲਈ ਹੋ ਰਿਹਾ ਲਾਹੇਵੰਦ ਸਾਬਿਤ

ਮਲੋਟ ਸ਼ਹਿਰ ਵਿੱਚ ਲੋੜਵੰਦ ਲੜਕੇ ਅਤੇ ਲੜਕੀਆਂ ਲਈ ਨਰਸਰੀ ਤੋਂ 12ਵੀਂ ਜਮਾਤ ਤੱਕ ਸਾਰੇ ਵਿਸ਼ਿਆਂ ਲਈ ਮਹਾਂਦੇਵ ਫਰੀ ਟਿਊਸ਼ਨ ਅਤੇ ਕੋਚਿੰਗ ਸੈਂਟਰ ਗੁਰੂ ਨਾਨਕ ਨਗਰੀ ਨਜ਼ਦੀਕ ਅੰਗੂਰੀ ਮਾਤਾ ਮੰਦਿਰ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਅਤੇ ਸ਼ਾਮ 4:00 ਵਜੇ ਤੋਂ 7:00 ਵਜੇ ਤੱਕ ਟਿਊਸ਼ਨ ਦਿੱਤੀ ਜਾ ਰਹੀ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਸ਼ਹਿਰ ਵਿੱਚ ਲੋੜਵੰਦ ਲੜਕੇ ਅਤੇ ਲੜਕੀਆਂ ਲਈ ਨਰਸਰੀ ਤੋਂ 12ਵੀਂ ਜਮਾਤ ਤੱਕ ਸਾਰੇ ਵਿਸ਼ਿਆਂ ਲਈ ਮਹਾਂਦੇਵ ਫਰੀ ਟਿਊਸ਼ਨ ਅਤੇ ਕੋਚਿੰਗ ਸੈਂਟਰ ਗੁਰੂ ਨਾਨਕ ਨਗਰੀ ਨਜ਼ਦੀਕ ਅੰਗੂਰੀ ਮਾਤਾ ਮੰਦਿਰ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਅਤੇ ਸ਼ਾਮ 4:00 ਵਜੇ ਤੋਂ 7:00 ਵਜੇ ਤੱਕ ਟਿਊਸ਼ਨ ਦਿੱਤੀ ਜਾ ਰਹੀ ਹੈ। ਇਸ ਟਿਊਸ਼ਨ ਸੈਂਟਰ ਵਿੱਚ ਮੈਡਮ ਦੀਕਸ਼ਾ ਧੂੜੀਆ ਵੱਲੋਂ ਜਰੂਰਤਮੰਦ ਲੜਕੀਆਂ ਅਤੇ ਲੜਕਿਆਂ (ਆਰਥਿਕ ਪੱਖੋਂ ਕਮਜ਼ੋਰ ਹਨ) ਨੂੰ ਪੜ੍ਹਾਇਆ ਜਾਂਦਾ ਹੈ ਜੋ ਕਿ ਲੋੜਵੰਦ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ।

ਇਸ ਟਿਊਸ਼ਨ ਸੈਂਟਰ ਵਿੱਚ ਸ਼ਨੀਵਾਰ ਨੂੰ ਐਕਟੀਵਿਟੀ ਅਤੇ ਜੀ.ਕੇ ਕੁਇਜ ਕਰਵਾਈ ਜਾਂਦੀ ਹੈ। ਐਤਵਾਰ ਨੂੰ ਟਰਿੱਪ ਡੇਅ ਵੀ ਆਯੋਜਿਤ ਕੀਤਾ ਜਾਂਦਾ ਹੈ। ਸਾਰੇ ਫੈਸਟੀਵਲ ਮਨਾਏ ਜਾਂਦੇ ਹਨ। ਸਾਰੇ ਵਿਦਿਆਰਥੀਆਂ ਦੇ ਬਰਥ-ਡੇਅ ਮਨਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਨੋਟਬੁੱਕ ਅਤੇ ਸਟੇਸ਼ਨਰੀ ਕਿੱਟ ਮੁਫ਼ਤ ਦਿੱਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ 62849-40687 ਤੇ ਸੰਪਰਕ ਕੀਤਾ ਜਾ ਸਕਦਾ ਹੈ।

Author : Malout Live