ਸੈਲਰੀ ਖਾਤਾ ਧਾਰਕ ਦੀ ਮੌਤ ਤੇ ਐੱਚ.ਡੀ.ਐੱਫ.ਸੀ ਬੈਂਕ ਨੇ ਪਰਿਵਾਰ ਨੂੰ ਕਲੇਮ ਵਜੋਂ ਟ੍ਰਾਂਸਫਰ ਕੀਤੀ 30 ਲੱਖ ਰੁਪਏ ਦੀ ਰਾਸ਼ੀ

ਮਲੋਟ:- ਐੱਚ.ਡੀ.ਐਫ.ਸੀ ਬੈਂਕ ਦੁਆਰਾ ਗਾਹਕਾਂ ਨੂੰ ਬਿਹਤਰ ਬੈਂਕਿੰਗ ਸੇਵਾਵਾਂ ਅਤੇ ਸ਼ਾਨਦਾਰ ਵਿੱਤੀ ਸੁਵਿਧਾਵਾਂ ਉਪਲੱਬਧ ਕਰਵਾਉਣ ਦੇ ਨਾਲ-ਨਾਲ ਸੈਲਰੀ ਅਕਾਊਟ ਧਾਰਕ ਸਰਕਾਰੀ ਕਰਮਚਾਰੀਆਂ ਦੇ ਪਰਿਵਾਰ ਵਾਲਿਆਂ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਬੀਮਾ ਯੋਜਨਾ ਵੀ ਦਿੱਤੀ ਜਾ ਰਹੀ ਹੈ। ਜਿਸ ਦੇ ਤਹਿਤ ਡਿਊਟੀ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋਣ ਵਾਲੇ ਮਿਮਿਟ ਕਾਲਜ ਮਲੋਟ ਦੇ ਕਰਮਚਾਰੀ ਚਮਕੌਰ ਸਿੰਘ ਦੇ ਪਿਤਾ ਮਲਕੀਤ ਸਿੰਘ ਨਿਵਾਸੀ ਲਹਿਰਾ ਮੁਹੱਬਤ ਦੇ ਖਾਤੇ ਵਿੱਚ 30 ਲੱਖ ਰੁਪਏ ਦੀ ਕਲੇਮ ਰਾਸ਼ੀ ਟ੍ਰਾਂਸਫਰ ਕਰ ਦਿੱਤੀ ਗਈ। ਐੱਚ.ਡੀ.ਐਫ.ਸੀ ਬੈਂਕ ਮਲੋਟ ਦੇ ਏਰੀਆ ਮੈਨੇਜਰ ਵਿਕਾਸ ਕੰਬੋਜ ਨੇ ਦੱਸਿਆ ਕਿ ਬੈਂਕ ਦੁਆਰਾ ਸਰਕਾਰੀ ਕਰਮਚਾਰੀਆਂ ਦੇ ਸੈਲਰੀ ਅਕਾਊਂਟ ਦੇ ਨਾਲ ਵਿਸ਼ੇਸ਼ ਬੀਮਾ ਪਾਲਿਸੀ ਜਾਰੀ ਕੀਤੀ ਜਾਂਦੀ ਹੈ।

ਜਿਸਦੇ ਅਧੀਨ ਡਿਊਟੀ ਦੌਰਾਨ ਦੁਰਘਟਨਾ ਵਿੱਚ ਮਾਰੇ ਜਾਣ ਵਾਲੇ ਕਰਮਚਾਰੀ ਦੇ ਪਰਿਵਾਰਿਕ ਮੈਂਬਰਾਂ ਨੂੰ ਕਲੇਮ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਿਮਿਟ ਮਲੋਟ ਦੇ ਕਰਮਚਾਰੀ ਚਮਕੌਰ ਸਿੰਘ ਦਾ ਬੀਤੇ ਸਾਲ ਐਕਸੀਡੈਂਟ ਹੋ ਗਿਆ ਸੀ ਅਤੇ ਉਸਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਐੱਚ.ਡੀ.ਐਫ.ਸੀ ਬੈਂਕ ਦੀ ਵਿਸ਼ੇਸ਼ ਬੀਮਾ ਯੋਜਨਾ ਦੇ ਅੰਤਰਗਤ ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਦੇ ਖਾਤੇ ਵਿੱਚ 30 ਲੱਖ ਰੁਪਏ ਦੀ ਕਲੇਮ ਰਾਸ਼ੀ ਟ੍ਰਾਂਸਫਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਚ.ਡੀ.ਐਫ.ਸੀ ਬੈਂਕ ਇੱਕ ਮਾਤਰ ਅਜਿਹਾ ਬੈਂਕ ਹੈ ਜੋ ਬਿਨਾਂ ਕਿਸੇ ਹੋਰ ਖਰਚੇ ਦੇ ਸਰਕਾਰੀ ਕਰਮਚਾਰੀਆਂ ਦੀ ਸੈਲਰੀ ਅਕਾਊਂਟ ਦੇ ਨਾਲ ਦੁਰਘਟਨਾ ਬੀਮੇ ਦੀ ਪੇਸ਼ਕਸ਼ ਕਰਦਾ ਹੈ। ਇਸ ਮੌਕੇ ਐੱਚ.ਡੀ.ਐਫ.ਸੀ ਬੈਂਕ ਵੱਲੋਂ ਦਿੱਤੀ ਗਈ ਇਸ ਸਹੂਲਤ ਅਤੇ ਬਿਹਤਰ ਸੇਵਾਵਾਂ ਲਈ ਮਿਮਿਟ ਮਲੋਟ ਦੇ ਡਾਇਰੈਕਟਰ ਡਾ. ਸੰਜੀਵ ਸ਼ਰਮਾ ਨੇ ਐੱਚ.ਡੀ.ਐਫ.ਸੀ ਬੈਂਕ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਨਾਲ ਹੀ ਸੰਸਥਾ ਦੇ ਸਹਾਇਕ ਪ੍ਰੋਫੈਸਰ-ਕਮ-ਪਬਲਿਕ ਰਿਲੇਸ਼ਨ ਅਫ਼ਸਰ ਗੁਰਪ੍ਰੀਤ ਸਿੰਘ ਸੋਨੀ ਨੇ ਮ੍ਰਿਤਕ ਦੇ ਪਰਿਵਾਰ ਵੱਲੋਂ ਅਤੇ ਸਮੂਹ ਸੰਸਥਾ ਦੇ ਕਰਮਚਾਰੀਆਂ ਵੱਲੋਂ ਐੱਚ.ਡੀ.ਐਫ.ਸੀ ਬੈਂਕ ਦੇ ਇਸ ਸ਼ਲਾਘਾਯੋਗ ਕਾਰਜ ਲਈ ਸ਼ਲਾਘਾ ਕੀਤੀ।