ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸਮੇਂ ਦੌਰਾਨ ਪੁਸਤਕ ਵਿਚਾਰ ਚੋਰੀ ਕਰਨ ਦੇ ਮਾਮਲੇ 'ਚ ਸਰਕਾਰ ਸਮੇਤ 60 ਜਣਿਆਂ ਨੂੰ ਨੋਟਿਸ ਜਾਰੀ

ਮਲੋਟ(ਸ਼੍ਰੀ ਮੁਕਤਸਰ ਸਾਹਿਬ):- ਜਿਲ੍ਹਾ ਮਹਾਂਮਾਰੀ ਅਫ਼ਸਰ ਡਾ. ਸੀਮਾ ਗੋਇਲ ਵੱਲੋਂ ਆਪਣੀ ਪੁਸਤਕ 'ਵਿਹਾਰਿਕ ਗਿਆਨ-ਇੰਟਰਸ਼ਿਪ ਬੋਰਡ' ਵਿੱਚੋਂ ਸਿੱਖਿਆ ਵਿਭਾਗ ਵੱਲੋਂ ਮਸੌਦਾ ਚੋਰੀ ਕਰਕੇ 'ਸਵਾਗਤ ਜ਼ਿੰਦਗੀ' ਕਿਤਾਬ ਵਿੱਚ ਛਾਪਣ ਦੇ ਮਾਮਲੇ ਨੂੰ ਲੈ ਕੇ ਆਪਣੇ ਵਕੀਲ ਰਾਹੀਂ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸਮੇਤ 60 ਜਣਿਆਂ ਨੂੰ ਨੋਟਿਸ ਜਾਰੀ ਕਰਕੇ ਜਵਾਬਦੇਹੀ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਸੀਮਾ ਗੋਇਲ ਨੇ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਅਤੇ ਦਫ਼ਤਰੀ ਕੰਮਾਂਕਾਰਾਂ ਬਾਰੇ ਸੋਝੀ ਦੇਣ ਲਈ ਇਕ ਪੁਸਤਕ ਤਿਆਰ ਕੀਤੀ ਹੈ, ਜਿਸਦਾ ਨਾਂਅ 'ਵਿਹਾਰਿਕ ਗਿਆਨ-ਇੰਟਰਸ਼ਿਪ ਬੋਰਡ' ਰੱਖਿਆ।  ਇਸ ਪੁਸਤਕ ਵਿੱਚ ਦੱਸਿਆ ਗਿਆ ਕਿ ਡਾਕ ਘਰ ਤੋਂ ਲੈ ਕੇ ਡੀ.ਸੀ ਦਫ਼ਤਰ ਤੱਕ ਹੋਣ ਵਾਲੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ। ਦਫ਼ਤਰਾਂ ਦੀ ਜਾਣਕਾਰੀ ਦਿੱਤੀ ਹੈ। ਨਿੱਕੇ-ਨਿੱਕੇ ਸਵਾਲ-ਜਵਾਬ ਦਿੱਤੇ ਹਨ, ਕਹਾਣੀਆਂ ਹਨ।  ਇਹ ਪੁਸਤਕ ਸਕੂਲਾਂ 'ਚ ਵੰਡੀ ਹੈ ਤੇ ਬੀਤੀ ਕਾਂਗਰਸ ਸਰਕਾਰ ਤੱਕ ਪਹੁੰਚ ਕਰਕੇ ਇਸ ਕਿਤਾਬ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਬਣਾਉਣ ਦੀ ਮੰਗ ਵੀ ਕੀਤੀ। ਪਰ ਇਹ ਕਿਤਾਬ ਤਾਂ ਸਕੂਲੀ ਸਿਲੇਬਸ ਦਾ ਹਿੱਸਾ ਨਹੀਂ ਬਣੀ ਸਗੋਂ ਇਸ ਕਿਤਾਬ ਨੂੰ ਕਥਿਤ ਤੌਰ 'ਤੇ ਚੋਰੀ ਕਰਕੇ ਸਿੱਖਿਆ ਵਿਭਾਗ ਨੇ ਨਵਾਂ ਸਬਜੈਕਟ 'ਸਵਾਗਤ ਜ਼ਿੰਦਗੀ' ਵਾਸਤੇ 25 ਲੱਖ ਕਿਤਾਬ ਛਾਪ ਦਿੱਤੀ।  ਉਨ੍ਹਾਂ ਕਿਹਾ ਕਿ ਕਰੀਬ 155 ਨੁਕਤੇ 'ਵਿਹਾਰਿਕ ਗਿਆਨ' ਵਿੱਚੋਂ ਕਥਿਤ ਤੌਰ 'ਤੇ ਚੋਰੀ ਕਰਕੇ 'ਸਵਾਗਤ ਜ਼ਿੰਦਗੀ' ਵਿੱਚ ਭਰਤੀ ਕੀਤੇ ਗਏ ਹਨ। ਇਸ ਲਈ ਹੁਣ ਉਨ੍ਹਾਂ ਅਦਾਲਤ ਵਿਚ ਜਾਣ ਦਾ ਫ਼ੈਸਲਾ ਕੀਤਾ ਹੈ। Author : Malout Live