ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ 'ਚ ਲੋੜਵੰਦ ਬੱਚਿਆਂ ਨੂੰ ਵੰਡੇ ਨਵੇਂ ਕੱਪੜੇ
ਮਲੋਟ:- ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ 107 ਲੋੜਵੰਦ ਬੱਚਿਆਂ ਨੂੰ ਨਵੇਂ ਕੱਪੜੇ ਵੰਡੇ ਗਏ ਜਿਸਦੀ ਸ਼ੁਰੂਆਤ ਦੀ ਐਡਵਰਡਗੰਜ ਪਬਲਿਕ ਵੈਲਫੇਅਰ ਐਸੋਸੀਏਸ਼ਨ ਦੀ ਨਵੀਂ ਬਣੀ ਚੇਅਰਪਰਸਨ ਸ਼੍ਰੀਮਤੀ ਸਾਰਿਕਾ ਗਰਗ ਨੇ ਕੀਤੀ। ਇਸ ਮੌਕੇ ਸ਼੍ਰੀਮਤੀ ਸਾਰਿਕਾ ਗਰਗ ਦੇ ਨਾਲ ਉਨ੍ਹਾਂ ਦੇ ਸਹੁਰਾ ਸਤਿਗੁਰਦੇਵ ਰਾਜ ਗਰਗ (ਪੱਪੀ) ਸਾਬਕਾ ਪ੍ਰਧਾਨ ਨਗਰ ਕੌਂਸਲ ਮਲੋਟ ਅਤੇ ਉਨ੍ਹਾਂ ਦੇ ਪਤੀ ਜੋਨੀ ਗਰਗ, ਯੂਥ ਅਗਰਵਾਲ ਸਭਾ ਦੇ ਪ੍ਰਧਾਨ ਟਿੰਕਾ ਗਰਗ ਅਤੇ ਕੇਵਲ ਕ੍ਰਿਸ਼ਨ ਛਾਬੜਾ ਮੌਜੂਦ ਸਨ।
ਇਸ ਦੌਰਾਨ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਅਮਰਜੀਤ ਸਿੰਘ ਬਿੱਟਾ ਇੰਸਾਂ, ਸੱਤਪਾਲ ਇੰਸਾਂ, ਵਿਜੈ ਤਿੰਨਾ ਇੰਸਾਂ, ਸੰਜੀਵ ਧਮੀਜਾ ਇੰਸਾਂ, ਭੰਗੀਦਾਸ ਵਿਕਾਸ ਇੰਸਾਂ, ਸੇਵਾਦਾਰ ਸ਼ੰਕਰ ਇੰਸਾਂ, ਮੋਹਿਤ ਭੋਲਾ ਇੰਸਾਂ, ਵਜ਼ੀਰ ਇੰਸਾਂ, ਸੁਨੀਲ ਜਿੰਦਲ ਇੰਸਾਂ, ਪਰਵਿੰਦਰ ਇੰਸਾਂ, ਟੀਟਾ ਸੱਚਦੇਵਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਸਿੱਖਿਆ ਅਨੁਸਾਰ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰ ਰਹੀ ਹੈ। ਜਿਸਦੇ ਤਹਿਤ ਅੱਜ 107 ਲੋੜਵੰਦ ਬੱਚਿਆਂ ਨੂੰ ਨਵੇਂ ਕੱਪੜੇ ਵੰਡੇ ਗਏ ਹਨ। Author : Malout Live