ਰਿਪਬਲਿਕਨ ਪਾਰਟੀ ਆੱਫ ਇੰਡੀਆ ਦੇ ਪਰਿਵਾਰ ਵਿੱਚ ਹੋਇਆ ਵਾਧਾ
ਰਿਪਬਲਿਕਨ ਪਾਰਟੀ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਅਗਵਾਈ ਵਿੱਚ ਇੱਕ ਪ੍ਰੋਗਰਾਮ ਪਿੰਡ ਸ਼ਾਮ ਖੇੜਾ ਢਾਣੀ ਉੱਡਾ ਵਿਖੇ ਪਾਰਟੀ ਦੀਆਂ ਲੋਕ ਹਿੱਤ ਗਤੀਵਿਧੀਆਂ ਨੂੰ ਦੇਖਦੇ ਹੋਏ 40 ਦੇ ਕਰੀਬ ਪਰਿਵਾਰਾਂ ਨੇ ਹੋਰਨਾਂ ਪਾਰਟੀਆਂ ਨੂੰ ਛੱਡ ਰਿਪਬਲਿਕਨ ਪਾਰਟੀ ਆੱਫ ਇੰਡੀਆ ਵਿੱਚ ਸ਼ਾਮਿਲ ਹੋਏ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਰਿਪਬਲਿਕਨ ਪਾਰਟੀ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਅਗਵਾਈ ਵਿੱਚ ਇੱਕ ਪ੍ਰੋਗਰਾਮ ਪਿੰਡ ਸ਼ਾਮ ਖੇੜਾ ਢਾਣੀ ਉੱਡਾ ਵਿਖੇ ਪਾਰਟੀ ਦੀਆਂ ਲੋਕ ਹਿੱਤ ਗਤੀਵਿਧੀਆਂ ਨੂੰ ਦੇਖਦੇ ਹੋਏ 40 ਦੇ ਕਰੀਬ ਪਰਿਵਾਰਾਂ ਨੇ ਹੋਰਨਾਂ ਪਾਰਟੀਆਂ ਨੂੰ ਛੱਡ ਰਿਪਬਲਿਕਨ ਪਾਰਟੀ ਆੱਫ ਇੰਡੀਆ ਵਿੱਚ ਸ਼ਾਮਿਲ ਹੋਏ। ਪਾਰਟੀ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਨੇ ਸਾਰੇ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਜੀ ਆਇਆਂ ਨੂੰ ਕਿਹਾ ਤੇ ਇਹ ਵਿਸ਼ਵਾਸ ਦਵਾਇਆ ਕਿ ਪਾਰਟੀ ਹਰ ਸੁੱਖ-ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜੇਗੀ। ਉਹਨਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਾਵੇਗੀ।
ਉਨ੍ਹਾਂ ਉਮੀਦ ਕੀਤੀ ਕਿ ਪਾਰਟੀ ਨਾਨ ਜੁੜੇ ਮੈਂਬਰ ਪੂਰੀ ਇਮਾਨਦਾਰੀ ਨਾਲ ਪਾਰਟੀ ਨੂੰ ਅੱਗੇ ਲਿਜਾਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇਣਗੇ। ਪੰਜਾਬ ਪ੍ਰਧਾਨ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਆੱਫ ਇੰਡੀਆ ਦੇ ਵਿੱਚ ਬਹੁਤ ਤੇਜੀ ਨਾਲ ਵਾਧਾ ਹੋ ਰਿਹਾ ਹੈ। ਪਾਰਟੀ ਬਹੁਤ ਥੋੜੇ ਸਮੇਂ ਵਿੱਚ ਲੋਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਖ਼ਾਸ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਈ ਹੈ। ਅੱਗੇ ਵੀ ਲੋਕ ਭਲਾਈ, ਲੋਕ ਹਿੱਤਾਂ ਲਈ ਪਾਰਟੀ ਆਪਣਾ ਭਰਪੂਰ ਯੋਗਦਾਨ ਦਿੰਦੀ ਰਹੇਗੀ। ਇਸ ਮੌਕੇ ਰਿਪਬਲਿਕਨ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪੰਜਾਵਾ, ਬਲਾਕ ਲੰਬੀ ਪ੍ਰਧਾਨ ਕਸ਼ਮੀਰ ਰਾਮ ਮਿਸਾਲ, ਮੀਡੀਆ ਸਕੱਤਰ ਬਲਵਿੰਦਰ ਸਿੰਘ ਭਾਈ ਕਾ ਕੇਰਾ, ਧੀਰਾ ਰਾਮ, ਹਰਪਾਲ ਰਾਮ, ਕਾਲਾ ਰਾਮ ਲਛਮਣ ਰਾਮ, ਬਲਵਿੰਦਰ ਸਿੰਘ, ਜੀਤ ਰਾਮ, ਮਲਕੀਤ ਸਿੰਘ, ਜਸਵੰਤ ਰਾਮ ਸਾਬਕਾ ਪੰਚਾਇਤ ਮੈਂਬਰ, ਗੁਰਮੀਤ ਕੌਰ, ਕਲਾਵਤੀ ਕੌਰ ਆਦਿ ਹਾਜ਼ਿਰ ਸਨ।
Author : Malout Live