ਜ਼ਿਲ੍ਹੇ ਵਿੱਚ ਸੀ.ਆਰ.ਐੱਮ ਸਕੀਮ ਅਧੀਨ ਕਿਸਾਨਾਂ ਵੱਲੋਂ ਖਰੀਦ ਕੀਤੀ ਗਈ ਖੇਤੀ ਮਸ਼ੀਨਰੀ ਦੀ ਭੌਤਿਕ ਪੜਤਾਲ ਅਤੇ ਈ.ਪੀ.ਵੀ 18 ਮਾਰਚ 2024 ਨੂੰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਧਰਮਪਾਲ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਸੀ.ਆਰ.ਐੱਮ ਸਕੀਮ ਸਾਲ 2023-24 ਅਧੀਨ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਸਬਸਿਡੀ ਤੇ ਮਸ਼ੀਨਾਂ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਚਾਹਵਾਨ ਕਿਸਾਨਾਂ ਵੱਲੋਂ agrimachinerypb.com ਪੋਰਟਲ ਉੱਪਰ ਆਪਣੀਆਂ ਅਰਜ਼ੀਆਂ ਜਿਵੇਂ ਕਿ ਨਿੱਜੀ ਕਿਸਾਨ, ਕਿਸਾਨ ਗਰੁੱਪ, ਪੰਚਾਇਤਾਂ, ਕੋਆ. ਸੁਸਾਇਟੀਆਂ ਅਤੇ ਐੱਫ.ਪੀ.ਓ ਅਪਲਾਈ ਕਰ ਸਕਦੇ ਸੀ। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਨ੍ਹਾਂ ਕਿਸਾਨਾਂ ਨੇ ਪਹਿਲੀ ਵੈਰੀਫਿਕੇਸ਼ਨ 1 ਨਵੰਬਰ 2023 ਨੂੰ ਅਤੇ ਦੂਜੀ ਵੈਰੀਫਿਕੇਸ਼ਨ 8 ਦਸੰਬਰ 2023 ਨੂੰ ਕਿਸੇ ਕਾਰਨ ਮਸ਼ੀਨਾਂ ਦੀ ਫਿਜੀਕਲ ਵੈਰੀਫਿਕੇਸ਼ਨ ਨਹੀਂ ਕਰਵਾ ਸਕੇ, ਉਹ ਕਿਸਾਨ ਆਪਣਾ ਲਿਖਤੀ ਸਪੱਸ਼ਟੀਕਰਨ ਸੰਬੰਧਿਤ ਬਲਾਕ ਖੇਤੀਬਾੜੀ ਅਫਸਰ ਪਾਸ ਦੇ ਕੇ ਮਿਤੀ 18 ਮਾਰਚ 2024 ਨੂੰ ਆਪਣੀਆਂ ਮਸ਼ੀਨਾਂ ਦੀ ਭੋਤਿਕ ਪੜਤਾਲ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਨੇ ਮਿਤੀ 8 ਦਸੰਬਰ 2023 ਤੋ ਬਾਅਦ ਮਸ਼ੀਨਾਂ ਦੀ ਖਰੀਦ ਕੀਤੀ ਹੈ
ਉਹ ਕਿਸਾਨ ਵੀ ਆਪਣੀ ਮਸ਼ੀਨਾਂ ਦੀ ਭੌਤਿਕ ਪੜਤਾਲ ਅਤੇ ਈ.ਪੀ.ਵੀ 18 ਮਾਰਚ 2024 ਨਿਸ਼ਚਿਤ ਕੀਤੇ ਗਏ ਸਥਾਨ ਤੇ ਲਿਜਾ ਕੇ ਮਸ਼ੀਨਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਵਾ ਲੈਣ। ਬਲਾਕ ਖੇਤੀਬਾੜੀ ਅਫਸਰਾਂ ਪਾਸੋਂ ਉਪਰੋਕਤ ਫਿਜੀਕਲ ਵੈਰੀਫਿਕੇਸ਼ਨ ਅਤੇ ਈ.ਪੀ.ਵੀ ਲਈ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨਵੀਂ ਦਾਣਾ ਮੰਡੀ/ ਦਫਤਰ ਸਹਾਇਕ ਪੌਦਾ ਸੁਰੱਖਿਆ ਅਫਸਰ ਸ਼੍ਰੀ ਮੁਕਤਸਰ ਸਾਹਿਬ, ਬਲਾਕ ਮਲੋਟ ਦੇ ਕਿਸਾਨ ਦਫਤਰ ਸਹਾਇਕ ਪੌਦਾ ਸੁਰੱਖਿਆ ਅਫਸਰ ਮਲੋਟ, ਬਲਾਕ ਲੰਬੀ ਦੇ ਕਿਸਾਨ ਦਫਤਰ ਬਲਾਕ ਖੇਤੀਬਾੜੀ ਅਫਸਰ ਖਿਓਵਾਲੀ, ਬਲਾਕ ਗਿੱਦੜਬਾਹਾ ਦੇ ਕਿਸਾਨ ਦਾਣਾ ਮੰਡੀ ਪਿੰਡ ਸੁਖਣਾ ਅਬਲੂ ਵਿਖੇ ਸਮੇਂ ਸਿਰ ਮਸ਼ੀਨਾਂ ਲਿਆ ਕੇ ਫਿਜੀਕਲ ਵੈਰੀਫਿਕੇਸ਼ਨ ਅਤੇ ਈ.ਪੀ.ਵੀ ਕਰਵਾਉਣ। ਇਸ ਸੰਬੰਧੀ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸਾਨ ਮਿਤੀ 18 ਮਾਰਚ 2024 ਨੂੰ ਉਕਤ ਸਥਾਨ ਤੇ ਸਮੇਂ ਸਿਰ ਮਸ਼ੀਨਾਂ ਲਿਆ ਕੇ ਫਿਜੀਕਲ ਵੈਰੀਫਿਕੇਸ਼ਨ ਅਤੇ ਈ.ਪੀ.ਵੀ ਕਰਵਾਉਣ ਤਾਂ ਜੋ ਕਿਸਾਨ ਆਉਣ ਵਾਲੇ ਸੀਜ਼ਨ ਦੌਰਾਨ ਮਸ਼ੀਨਾਂ ਦੀ ਵੱਧ ਤੋ ਵੱਧ ਵਰਤੋ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਕਰ ਸਕਣ। Author: Malout Live