ਸੀ.ਆਈ.ਏ ਸਟਾਫ-2 ਮਲੋਟ ਪੁਲਿਸ ਵੱਲੋਂ 2 ਕਿੱਲੋ ਅਫੀਮ ਸਮੇਤ 2 ਤਸਕਰ ਕਾਬੂ ਕਰ ਐੱਨ.ਡੀ.ਪੀ.ਐੱਸ ਤਹਿਤ ਮੁਕੱਦਮਾ ਕੀਤਾ ਦਰਜ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸ੍ਰ. ਭਗਵੰਤ ਸਿੰਘ ਮਾਨ ਮੁੱਖ ਮੰਤਰੀ, ਪੰਜਾਬ ਸਰਕਾਰ ਅਤੇ ਸ਼੍ਰੀ ਗੋਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ ਪੰਜਾਬ ਵੱਲੋ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਬਣਾ ਕੇ ਜਿੱਥੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ, ਉੱਥੇ ਹੀ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਸ਼੍ਰੀ ਰਮਨਦੀਪ ਸਿੰਘ ਭੁੱਲਰ ਪੀ.ਪੀ.ਐੱਸ, ਐੱਸ.ਪੀ (ਡੀ) ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਜਸਪਾਲ ਸਿੰਘ ਪੀ.ਪੀ.ਐੱਸ, ਡੀ.ਐੱਸ.ਪੀ (ਡੀ) ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ
ਸੀ.ਆਈ.ਏ ਸਟਾਫ-2 ਮਲੋਟ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਸ਼ਹਿਰ ਮਲੋਟ ਨੂੰ ਜਾ ਰਹੇ ਸੀ, ਤਾਂ ਦੋ ਮੋਨੇ ਨੌਜਵਾਨ ਜੋ ਬੱਸ ਅੱਡਾ ਪਿੰਡ ਮਲੋਟ ਨਜ਼ਦੀਕ ਪੈਦਲ ਆ ਰਹੇ ਸਨ, ਦੀ ਸ਼ੱਕ ਦੇ ਅਧਾਰ ਤੇ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਆਪਣਾ ਨਾਮ ਭੋਜਰਾਜ ਜਟੀਆ ਪੁੱਤਰ ਬੇਰੂ ਲਾਲ ਜਟੀਆ, ਘਨੱਈਆ ਲਾਲ ਜਟੀਆ ਪੁੱਤਰ ਬੇਰੂ ਲਾਲ ਜਟੀਆ ਵਾਸੀਆਨ ਸੋਨਗਰ, ਥਾਣਾ ਬੇਗੂ, ਤਹਿ. ਬੇਗੂ, ਜਿਲ੍ਹਾ ਚਿਤੌੜਗੜ ਰਾਜਸਥਾਨ ਦੱਸਿਆ। ਪੁਲਿਸ ਵੱਲੋਂ ਉਹਨਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਪਾਸੋ 02 ਕਿੱਲੋ ਅਫੀਮ ਬ੍ਰਾਮਦ ਕੀਤੀ ਗਈ। ਉਕਤ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 79 ਮਿਤੀ 09.08.2023 ਅ/ਧ 18ਸੀ-61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ ਮਲੋਟ ਵਿੱਚ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ। Author: Malout Live