ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦਾ ਅੱਠਵੀਂ ਦਾ ਨਤੀਜਾ ਸੌ ਫੀਸਦੀ ਪਾਸ ਨਾਲ ਰਿਹਾ ਸ਼ਾਨਦਾਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦਾ ਨਤੀਜਾ ਜਿੱਥੇ ਸੌ ਪ੍ਰਤੀਸ਼ਤ ਰਿਹਾ ਉਥੇ 11 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਸਕੂਲ ਦਾ ਮਾਣ ਵਧਾਇਆ। ਗੁਰਪ੍ਰੀਤ ਕੌਰ ਪੁੱਤਰੀ ਮੇਜਰ ਸਿੰਘ 87.3% ਅੰਕਾਂ ਨਾਲ ਪਹਿਲੇ ਨੰਬਰ ਤੇ ਲੱਛਮੀ ਬਾਈ ਪੁੱਤਰੀ ਪ੍ਰਕਾਸ਼ ਰਾਮ ਅਤੇ

ਪਰਮਜੋਤ ਕੌਰ ਪੁੱਤਰੀ ਸੁਖਦੇਵ ਰਾਮ 86.6% ਅੰਕਾਂ ਨਾਲ ਦੂਜੇ ਨੰਬਰ ਤੇ ਰਹੀ। ਇਸੇ ਤਰ੍ਹਾਂ ਰਾਜਵਿੰਦਰ ਕੌਰ ਪੁੱਤਰੀ ਦਵਿੰਦਰ ਸਿੰਘ 85% ਨੰਬਰ ਲੈ ਕੇ ਤੀਜੇ ਨੰਬਰ ਤੇ ਰਜਨੀ ਰਾਣੀ/ਸੋਨੀ ਰਾਮ 84% ਅਤੇ ਨੈਨਸੀ/ ਜਗਸੀਰ ਸਿੰਘ 84% ਨੰਬਰ ਲੈ ਕੇ ਚੌਥੇ ਨੰਬਰ ਤੇ ਰਹੀਆ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਸੰਤ ਰਾਮ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। Author: Malout Live