40 ਮੁਕਤਿਆ ਦੀ ਯਾਦ ਨੂੰ ਸਮਰਪਿਤ ਜੋੜ ਮੇਲੇ ਵਿੱਚ ਸ਼ਿਰਕਤ ਕਰਨ ਆਏ ਸ਼ਰਧਾਲੂਆਂ ਵੱਲੋਂ ਪੁਲਿਸ ਨੂੰ ਦਿੱਤੇ ਸਹਿਯੋਗ ਦਾ ਐੱਸ.ਐੱਸ.ਪੀ ਨੇ ਕੀਤਾ ਧੰਨਵਾਦ

ਮਲੋਟ ( ਸ਼੍ਰੀ ਮੁਕਤਸਰ ਸਾਹਿਬ): 40 ਮੁਕਤਿਆ ਦੀ ਯਾਦ ਵਿੱਚ ਲੱਗਣ ਵਾਲੇ ਮਾਘੀ ਦੇ ਜੋੜ ਮੇਲੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਈ ਸੰਗਤ ਵੱਲੋਂ ਮੇਲੇ ਦੌਰਾਨ ਟ੍ਰੈਫਿਕ ਅਤੇ ਹੋਰ ਵਿਵਸਥਾਵਾਂ ਵਿੱਚ ਜਿਲ੍ਹਾ ਪੁਲਿਸ ਨੂੰ ਦਿੱਤੇ ਸਹਿਯੋਗ ਲਈ ਜਿਲ੍ਹਾ ਦੇ ਪੁਲਿਸ ਮੁੱਖੀ ਸ. ੳਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐੱਸ ਨੇ ਸਮੁੱਚੀ ਸੰਗਤ ਦਾ ਜਿੱਥੇ ਧੰਨਵਾਦ ਕੀਤਾ ਹੈ। ਉੱਥੇ ਹੀ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਆਪਣੀ ਸਮੁੱਚੀ ਫੋਰਸ ਦੇ ਅਧਿਕਾਰੀਆਂ ਅਤੇ ਕ੍ਰਮਚਾਰੀਆਂ ਨੂੰ ਵੀ ਵਧਾਈ ਦਿੱਤੀ ਹੈ। ਇਸ ਮੌਕੇ ਸ. ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐੱਸ, ਐੱਸ.ਐੱਸ.ਪੀ ਨੇ ਕਿਹਾ ਕਿ 40 ਮੁਕਤਿਆ ਦੀ ਯਾਦ ਵਿੱਚ ਲੱਗਣ ਵਾਲੇ ਮਾਘੀ ਦੇ ਜੋੜ ਮੇਲੇ ਵਿੱਚ

ਸ਼ਿਰਕਤ ਕਰਨ ਆਈਆਂ ਸੰਗਤਾਂ ਵੱਲੋਂ ਅਨੁਸ਼ਾਸ਼ਨ ਵਿੱਚ ਰਹਿ ਕੇ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕੀਤੇ ਗਏ। ਉਨ੍ਹਾਂ ਕਿਹਾ ਕਿ ਸ਼ਰਧਾਲੂਆ ਵੱਲੋਂ ਅਨੁਸ਼ਾਸ਼ਨ ਵਿੱਚ ਰਹਿ ਕੇ ਆਪਣੇ ਵਹੀਕਲਾਂ ਨੂੰ ਸਹੀ ਥਾਵਾਂ ਤੇ ਪਾਰਕ ਕੀਤਾ ਅਤੇ ਮੇਲੇ ਅੰਦਰ ਟ੍ਰੈਫਿਕ ਵਿਵਸਥਾ ਨੂੰ ਬਹੁਤ ਵਧੀਆ ਤਰੀਕੇ ਨਾਲ ਬਰਕਰਾਰ ਰੱਖਿਆ ਗਿਆ ਅਤੇ ਸ਼ਰਧਾਲੂ ਆਪ ਵੀ ਪੂਰੀ ਤਰਾਂ ਚੌਕਸ ਹੋ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਗਏ। ਉਨ੍ਹਾਂ ਕਿਹਾ ਕੇ ਮੇਲਾ ਮਾਘੀ ਅੰਦਰ ਸ਼ਿਰਕਤ ਕਰਨ ਆਏ ਸ਼ਰਧਾਲੂਆ ਵੱਲੋਂ ਕਾਨੂੰਨ ਵਿਵਸਥਾ ਨੂੰ ਬਰਕਾਰ ਰੱਖ ਕੇ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਤੇ ਪੂਰੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਸੀ ਮੇਲਾ ਮਾਘੀ ਅੰਦਰ ਆਏ ਸ਼ਰਧਾਲੂਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਇਹ ਆਸ ਕਰਦੇ ਹਾਂ ਕਿ ਸ਼ਰਧਾਲੂ ਅੱਗੇ ਵੀ ਇਸੇ ਤਰ੍ਹਾਂ ਪੁਲਿਸ ਨੂੰ ਸਹਿਯੋਗ ਦਿੰਦੇ ਰਹਿਣਗੇ। Author: Malout Live