ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੋਇਆ ਨੋਟਿਸ ਜਾਰੀ, ਪਾਰਟੀ ਦੇ ਖਰਚਾ ਰਜਿਸਟਰ ਚ ਪਾਈਆਂ ਗਈਆਂ ਖਾਮੀਆਂ- ਚੋਣ ਅਬਜ਼ਰਵਰ ਖਰਚਾ
ਮਲੋਟ:- ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਸੀ.ਥਿਆਗਰਾਜ਼ਨ ਖਰਚਾ ਅਬਜ਼ਰਵਰ ਮਲੋਟ, ਸ਼੍ਰੀ ਮੁਕਤਸਰ ਸਾਹਿਬ ਨੇ ਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਦੇ ਚੋਣਾਂ ਸੰਬੰਧੀ ਖਰਚਿਆਂ ਉੱਪਰ ਨਜ਼ਰ ਬਣਾਈ ਹੋਈ ਹੈ ਜਿਸ ਤਹਿਤ ਖਰਚਾ ਅਬਜ਼ਰਵਰ ਵੱਲੋਂ ਹਲਕਾ ਮਲੋਟ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਖਰਚਾ ਰਜਿਸ਼ਟਰ ਚੈੱਕ ਕਰਨ ਉਪਰੰਤ ਪਾਇਆ ਕਿ ਚੋਣ ਪ੍ਰਚਾਰ ਦੇ ਮੰਤਵ ਨਾਲ ਹੋਏ ਖਰਚੇ ਅਤੇ ਰਜਿਸਟਰ ਵਿਚ ਇੰਦਰਾਜ਼ ਖਰਚੇ ਦਾ ਮਿਲਾਨ ਦਰੁਸਤ ਨਹੀਂ ਪਾਇਆ ਗਿਆ ਅਤੇ ਇਹ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਹੈ। ਇਸ ਦੌਰਾਨ ਸੰਬੰਧਤ ਉਮੀਦਵਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਪਾਰਟੀ ਦੇ ਉਮੀਦਵਾਰ ਨੂੰ ਚੋਣ ਅਬਜ਼ਰਵਰ ਵੱਲੋਂ ਲਏ ਗਏ ਨੋਟਿਸ ਸਬੰਧੀ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ, ਚੋਣਾਂ ਸੰਬੰਧੀ ਕੀਤੇ ਖਰਚੇ ਦਾ ਸਹੀ ਅਤੇ ਦਰੁਸਤ ਇੰਦਰਾਜ ਰਜਿਸਟਰ ਵਿਚ ਦਰਜ਼ ਕਰਨ ਉਪਰੰਤ ਰਜਿਸਟਰ ਚੈੱਕ ਕਰਵਾਇਆ ਜਾਵੇ,ਅਜਿਹਾ ਨਾ ਕਰਨ ਦੀ ਸੂਰਤ ਵਿਚ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।