ਸ਼੍ਰੀ ਮੁਕਤਸਰ ਸਾਹਿਬ ਦੀ ਨੌਵੀਂ ਸ਼੍ਰੇਣੀ ਦੀ ਵਿਦਿਆਰਥਣ ਮਿਸ਼ਿਕਾ ਗਾਵੜੀ ਨੇ ਲਿਖੀ ਅੰਗਰੇਜ਼ੀ ਕਵਿਤਾਵਾਂ ਦੀ ਕਿਤਾਬ

ਸ਼੍ਰੀ ਮੁਕਤਸਰ ਸਾਹਿਬ ਦੀ ਵਾਸੀ ਮੰਜ਼ੂਰੀ ਵਿਖੇ ਪੜ੍ਹ ਰਹੀ ਨੌਂਵੀ ਸ਼੍ਰੇਣੀ ਦੀ ਵਿਦਿਆਰਥਣ ਮਿਸ਼ਿਕਾ ਗਾਵੜੀ ਦੁਆਰਾ ਲਿਖੀ ਅੰਗਰੇਜ਼ੀ ਕਵਿਤਾਵਾਂ ਦੀ ਕਿਤਾਬ ਪਬਲਿਸ਼ ਹੋ ਚੁੱਕੀ ਹੈ। ਕਿਤਾਬ ਦੀ ਗੱਲ ਕਰਦਿਆਂ ਮਿਸ਼ਿਕਾ ਨੇ ਇਸ ਕਿਤਾਬ ਰਾਹੀਂ ਸੁਨੇਹਾ ਦਿੱਤਾ ਕਿ ਇਨਸਾਨ ਨੂੰ ਗਲਤੀਆਂ ਤੋਂ ਸਿੱਖਣ ਦੀ ਲੋੜ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਦੀ ਵਾਸੀ ਮੰਜ਼ੂਰੀ ਵਿਖੇ ਪੜ੍ਹ ਰਹੀ ਨੌਂਵੀ ਸ਼੍ਰੇਣੀ ਦੀ ਵਿਦਿਆਰਥਣ ਮਿਸ਼ਿਕਾ ਗਾਵੜੀ ਦੁਆਰਾ ਲਿਖੀ ਅੰਗਰੇਜ਼ੀ ਕਵਿਤਾਵਾਂ ਦੀ ਕਿਤਾਬ ਪਬਲਿਸ਼ ਹੋ ਚੁੱਕੀ ਹੈ। ਕਿਤਾਬ ਦੀ ਗੱਲ ਕਰਦਿਆਂ ਮਿਸ਼ਿਕਾ ਨੇ ਇਸ ਕਿਤਾਬ ਰਾਹੀਂ ਸੁਨੇਹਾ ਦਿੱਤਾ ਕਿ ਇਨਸਾਨ ਨੂੰ ਗਲਤੀਆਂ ਤੋਂ ਸਿੱਖਣ ਦੀ ਲੋੜ ਹੈ।

ਜਿਸ ਸਮੇਂ ਵਿਦਿਆਰਥੀ ਸਕੂਲੀ ਕਿਤਾਬਾਂ ‘ਚ ਹੀ ਉੱਲਝੇ ਰਹਿੰਦੇ ਹਨ, ਅਜਿਹੇ ਸਮੇਂ ‘ਚ ਨੌਵੀਂ ਸ਼੍ਰੇਣੀ ਦੀ ਵਿਦਿਆਰਥਣ ਮਿਸ਼ਿਕਾ ਗਾਵੜੀ ਦੀ ਅੰਗਰੇਜ਼ੀ ਕਵਿਤਾਵਾਂ ਦੀ ਕਿਤਾਬ ਪਬਲਿਸ਼ ਹੋ ਚੁੱਕੀ ਹੈ। ਮਿਸ਼ਿਕਾ ਦੀ ਕਿਤਾਬ ‘Whispers from the Abys’ ‘ਚ 50 ਕਵਿਤਾਵਾਂ ਹਨ। ਮਿਸ਼ਿਕਾ ਨੇ ਦੱਸਿਆ ਕਿ ਜਦ ਉਹ ਘਰ ਤੋਂ ਹੋਸਟਲ ਗਈ ਤਾਂ ਉਸ ਕੋਲ ਕਹਿਣ ਲਈ ਬਹੁਤ ਕੁੱਝ ਸੀ, ਪਰ ਕੋਈ ਸੁਣਨ ਵਾਲਾ ਨਹੀਂ ਸੀ। ਉਹਨਾਂ ਨੂੰ ਹਫ਼ਤੇ ‘ਚ ਸਿਰਫ 12 ਮਿੰਟ ਘਰ ਗੱਲ ਕਰਨ ਲਈ ਮਿਲਦੇ ਹਨ।

Author : Malout Live