ਸਬ-ਡਿਵੀਜ਼ਨ ਸਾਂਝ ਕੇਂਦਰ ਮਲੋਟ ਵੱਲੋਂ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਲਗਾਇਆ ਜਾਗਰੂਕਤਾ ਕੈਂਪ

ਮਲੋਟ: ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਰਜ਼ ਡਿਵੀਜ਼ਨ ਪੰਜਾਬ ਅਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਤੇ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਸ਼੍ਰੀ ਕੁਲਵੰਤ ਰਾਏ PPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਡਿਵੀਜਨ ਸਾਂਝ ਕੇਂਦਰ ਮਲੋਟ ਵੱਲੋਂ ਅੱਜ ਸ਼੍ਰੀ ਹਰਕ੍ਰਿਸ਼ਨ ਪਬਲਿਕ ਹਾਈ ਸਕੂਲ ਮਲੋਟ ਵਿਖੇ ਸਾਂਝ ਕੇਂਦਰ ਵੱਲੋਂ ਦਿੱਤੀਆ ਜਾਂਦੀਆਂ ਸੇਵਾਵਾਂ, ਪੁਲਿਸ ਹੈਲਪਲਾਈਨ 112, 181, 1930

(ਸਾਈਬਰ ਕਰਾਈਮ ਹੈਲਪਲਾਇਨ), 1098 (ਚਿਲਡਰਨ ਹੈਲਪਲਾਇਨ) ਅਤੇ ਨਸ਼ਿਆ ਸੰਬੰਧੀ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਮਾੜੇ ਕੰਮਾਂ ਤੋਂ ਬਚਣ ਦੇ ਲਈ ਜਾਗਰੂਕ ਕੀਤਾ ਗਿਆ। ਇਸ ਦੌਰਾਨ ਅੱਜ ਕੱਲ੍ਹ ਹੋ ਰਹੀਆਂ ਆਨਲਾਇਨ ਠੱਗੀਆਂ ਸੰਬੰਧੀ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਦੱਸਿਆ। ਆਨਲਾਇਨ ਕਿਸੇ ਵੀ ਲਿੰਕ ਤੇ ਬਿਨ੍ਹਾਂ ਜਾਣਕਾਰੀ ਪ੍ਰਾਪਤ ਲਿੰਕ ਤੇ ਕਲਿੱਕ ਨਾ ਕੀਤੇ ਜਾਣ ਸੰਬੰਧੀ ਦੱਸਿਆ ਗਿਆ ਤਾਂ ਜੋ ਵਿਦਿਆਰਥੀ ਵੀ ਧੋਖੇ ਦਾ ਸ਼ਿਕਾਰ ਨਾ ਹੋ ਜਾਣ। ਇਸ ਮੌਕੇ ਸਾਂਝ ਕੇਂਦਰ ਦੀ ਟੀਮ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜ਼ਿਰ ਸੀ। Author: Malout Live