ਕਮਿਊਨਿਥੀ ਹੈੱਲਥ ਅਫਸਰਾਂ ਨੇ ਐੱਸ.ਐੱਮ.ਓ ਨੂੰ ਦਿੱਤਾ ਮੰਗ ਪੱਤਰ ਅਤੇ ਆਨਲਾਈਨ ਦਾ ਸਾਰਾ ਕੰਮ ਕੀਤਾ ਠੱਪ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੀ.ਐੱਚ.ਓ ਐਸੋਸੀਏਸ਼ਨ ਪੰਜਾਬ ਦੇ ਸੋਸ਼ਲ ਮੀਡੀਆ ਇੰਚਾਰਜ ਓ.ਪੀ ਨਾਂਦੀਵਾਲ, ਮੇਜਰ ਸਿੰਘ ਅਤੇ ਬਲਕਰਨ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਦੱਸਿਆ ਕੇ ਅਸੀਂ ਪਿਛਲੇ ਇੱਕ ਮਹੀਨੇ ਤੋਂ ਵਿਭਾਗ ਤੇ ਸਰਕਾਰ ਕੋਲੋਂ ਪੱਤਰਾਂ ਰਾਹੀਂ ਮਿਲਣ ਦਾ ਸਮਾਂ ਮੰਗ ਰਹੇ ਹਾਂ ਤਾਂ ਜੋ ਬੈਠਕੇ ਮਸਲੇ ਹੱਲ ਹੋ ਸਕਣ, ਪਰ ਅਫਸੋਸ ਦੀ ਗੱਲ ਹੈ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਸਾਡੀ ਬਾਂਹ ਨਹੀਂ ਫੜੀ ਗਈ। ਪੂਰੇ ਪੰਜਾਬ ਦੇ ਵਿੱਚ ਲਗਭਗ 2600 ਦੇ ਕਰੀਬ ਸੀ.ਐਚ.ਓ ਪਿੰਡਾਂ ਵਿੱਚ ਚੱਲ ਰਹੀਆਂ ਡਿਸਪੈਂਸਰੀਆਂ ਵਿੱਚ ਪੇਂਡੂ ਦੇ ਗਰੀਬ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇ ਰਹੇ ਹਨ। ਪਰ ਸੀ.ਐੱਚ.ਓ ਨੂੰ ਪਿਛਲੇ ਲੰਬੇ ਸਮੇਂ ਤੋਂ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਭਾਗ ਤੇ ਸਰਕਾਰ ਦੋਨਾਂ ਵੱਲੋਂ ਅਣਗੌਲਿਆਂ ਕੀਤਾ ਗਿਆ।

ਹੁਣ ਸੂਬੇ ਭਰ ਦੇ ਲਗਭਗ 2600 ਸੀ.ਐੱਚ.ਓ 1 ਜੁਲਾਈ 2024 ਤੋਂ ਅਨਮਿੱਥੇ ਸਮੇਂ ਲਈ ਪੰਜਾਬ ਭਰ ਵਿੱਚ ਆਨਲਾਈਨ ਕੰਮ ਬੰਦ ਰੱਖਣਗੇ ਅਤੇ ਇਸਦੇ ਨਾਲ ਹੀ 6 ਜੁਲਾਈ ਦੀ ਰੈਲੀ ਜੋ ਕਿ ਜਲੰਧਰ ਵਿਖੇ ਰੈਲੀ ਕਰਨ ਦਾ ਐਲਾਨ ਯੂਨੀਅਨ ਵੱਲੋਂ ਕੀਤਾ ਗਿਆ ਹੈ ਅਤੇ ਇਸ ਮੁੱਦੇ ਸੰਬੰਧੀ ਅੱਜ ਬਲਾਕ ਤੇ ਐੱਸ.ਐੱਮ.ਓ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਜਿਸ ਵਿੱਚ ਕੁੱਝ ਮੰਗਾਂ ਬਾਰੇ ਵਿਸਥਾਰ ਪੂਰਵਕ ਲਿਖਿਆ ਗਿਆ ਹੈ। ਜੇਕਰ ਰੈਲੀ ਤੋਂ ਬਾਅਦ ਵੀ ਸਾਡੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਤਾਂ ਮਜਬੂਰਨ ਸਾਨੂੰ ਅਨਮਿੱਥੇ ਸਮੇਂ ਲਈ ਸਾਰੀਆਂ ਸਿਹਤ ਸਹੂਲਤਾਂ ਠੱਪ ਕਰਨੀਆਂ ਪੈਣਗੀਆਂ ਜਿਸ ਨਾਲ ਆਮ ਲੋਕਾਂ ਦਾ ਨੁਕਸਾਨ ਹੋਵੇਗਾ ਅਤੇ ਇਸਦੀ ਨਿਰੋਲ ਜਿੰਮੇਵਾਰੀ ਵਿਭਾਗ ਅਤੇ ਸਰਕਾਰ ਦੀ ਹੋਵੇਗੀ। Author : Malout Live