ਸੇਮ ਨਾਲਾ ਟੁੱਟਣ ਕਰਕੇ ਪਿੰਡ ਬੁਰਜ ਸਿੱਧਵਾਂ ਦੀ 1500 ਏਕੜ ਫ਼ਸਲ ਹੋਈ ਤਬਾਹ

ਮਲੋਟ:- ਮਲੋਟ ਦੇ ਨਜ਼ਦੀਕੀ ਪਿੰਡ ਬੁਰਜ ਸਿੱਧਵਾਂ ਚੋਂ ਲੰਘਦੇ ਸੇਮ ਨਾਲਾ ਟੁੱਟਣ ਕਰਕੇ 1500 ਏਕੜ ਝੋਨਾ, ਨਰਮਾਂ ਅਤੇ ਮੂੰਗੀ ਦੀ ਫ਼ਸਲ ਤਬਾਹ ਹੋ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਅਜੇ ਤੱਕ ਕਿਸੇ ਪ੍ਰਸ਼ਾਸ਼ਨ ਦੇ ਅਧਿਕਾਰੀ ਵੱਲੋਂ

ਇਸ ਦੀ ਸਾਰ ਨਹੀਂ ਲਈ ਗਈ। ਪਿੰਡ ਵਾਲਿਆਂ ਦੀ ਮੰਗ ਹੈ ਕਿ ਚਾਰ ਥਾਂ ਟੁੱਟੇ ਸੇਮ ਨਾਲੇ ਨੂੰ ਬੰਨ੍ਹਿਆਂ ਜਾਵੇ ਅਤੇ ਵਿਸ਼ੇਸ਼ ਗਿਰਦਾਵਰੀ ਹੋਵੇ। ਇਸ ਮੌਕੇ ਉਹਨਾਂ ਕਿਹਾ ਕਿ ਪੀੜ੍ਹਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। Author: Malout Live