ਮਲੋਟ:- ਬੀਤੇ ਦਿਨੀਂ ਭਾਰਤ ਸਰਕਾਰ ਦੇ ਸਾਇੰਸ ਤੇ ਟੈਕਨੋਲੋਜੀ ਵਿਭਾਗ. ਨਵੀਂ ਦਿੱਲੀ ਦੁਆਰਾ ਬਾਬਾ ਫਰੀਦ ਕਾਲਜ, ਬਠਿੰਡਾ ਵਿਖੇ ਕਰਵਾਏ ਗਏ ‘ਇੰਸਪਾਇਰ’ (ਇਨੋਵੇਸ਼ਨ ਇਨ ਸਾਇੰਸ ਐਂਡ ਟੈਕਨੋਲੋਜੀ ਫਾਰ ਇੰਸਪਾਇਰਡ ਰਿਸਰਚ) ਪ੍ਰੌਗਰਾਮ ਦੌਰਾਨ ਜੀ.ਟੀ.ਬੀ. ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੀ ਵਿਦਿਆਰਥਣ ਭਵਨੂਰ ਕੌਰ ਪੰਨੂੰ ਪੁੱਤਰੀ ਡਾ. ਸਵਿੰਦਰਪਾਲ ਸਿੰਘ ਪੰਨੂੰ ਨੇ ਬੈਸਟ ਇਨੋਵੇਟਿਵ ਆਈਡੀਆ ਮੁਕਾਬਲੇ ਦੌਰਾਨ ਵਧੀਆ ਇਨੋਵੇਟਿਵ ਵਿਚਾਰ ਦੇਣ ਲਈ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸੈਮੀਨਾਰ ਮੌਕੇ ਉੱਤਰ-ਪੱਛਮੀ ਭਾਰਤ ਦੇ 174 ਬੱਚਿਆਂ ਨੇ ਭਾਗ ਲਿਆ। ਇਸ ਵਿੱਚ ਭਾਰਤ ਦੇ ਪ੍ਰਮੁਖ ਵਿਗਿਆਨੀ ਭਾਰਤ ਰਤਨ ਨਾਲ ਸਨਮਾਨਿਤ ਪ੍ਰੋ: ਡਾ. ਸੀ.ਐਨ.ਆਰ ਰਾਓ ਬੰਗਲੌਰ, ਪ੍ਰੋ: ਡਾ. ਕੇ.ਕੇ ਭਸੀਨ ਕੋਆਰਡੀਨੇਟਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੋ੍ਰ: ਡਾ. ਐਸ. ਕੇ. ਗੁਪਤਾ ਆਈ.ਆਈ.ਟੀ. ਰੁੜਕੀ ਸਮੇਤ ਨਵੀਂ ਦਿੱਲੀ, ਪਟਿਆਲਾ ਵਰਗੇ ਸ਼ਹਿਰਾਂ ਤੋਂ ਦੇਸ਼ ਦੇ ਪ੍ਰਮੁੱਖ ਰਿਸਰਚ ਸੈਂਟਰਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੇ ਸ਼ਿਰਕਤ ਕੀਤੀ। ਭਵਨੂਰ ਕੌਰ ਪੰਨੂੰ ਨੇ ਇਹ ਉਪਲੱਭਧੀ ਹਾਸਲ ਕਰਕੇ ਇਲਾਕੇ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।