ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਮਲੋਟ ਵਿਖੇ ਅੱਜ ਨਿਕਲੇਗੀ ਸ਼ੋਭਾ ਯਾਤਰਾ
ਮਲੋਟ :- ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਾ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਅੱਜ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਰੇਲਵੇ ਸਟੇਸ਼ਨ ਬੁਰਜਾਂ ਰੋਡ ਮਲੋਟ ਵਾਲਮੀਕਿ ਮੰਦਿਰ ਵਿਖੇ ਸੋਭਾ ਯਾਤਰਾ ਸ਼ਹਿਰ ਮਲੋਟ ਲਈ ਨਿਕਲੇਗੀ। ਮੰਦਿਰ ਵਿੱਚ ਪ੍ਰਧਾਨ ਇਸਾਂਤ ਵਿੱਕੀ ਸਾਬਕਾ ਪ੍ਰਧਾਨ ਰਮਨ ਲੋਟ ਭਾਰਤ ਲੋਟ ਅਤੇ ਸਮੂਹ ਵਾਲਮੀਕਿ ਨੋਜਵਾਨ ਆਗੂਆਂ ਨਾਲ ਦਾਸ ਐਮ ਸੀ ਰਜਿੰਦਰ ਸਿੰਘ ਘੱਗਾ ਬਾਦਸ਼ਾਹ ਜੱਥੈਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ੋਸਲ ਵਰਕਰ ਮਲੋਟ ਭਗਵਾਨ ਵਾਲਮੀਕਿ ਜੀ ਮਹਾਰਾਜ ਜੀ ਦੇ ਮੰਦਿਰ ਨਤਮਸਤਕ ਹੋਣਗੇ। ਉਹਨਾਂ ਵੱਲੋਂ ਸਮੂਹ ਇਲਾਕਾ ਵਾਸੀਆਂ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆ ਅਤੇ ਇਲਾਕਾ ਵਾਸੀਆਂ ਨੂੰ ਇਸ ਯਾਤਰਾ ਵਿੱਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕੀਤੀ ਗਈ। ਇਹ ਸ਼ੋਭਾ ਯਾਤਰਾ ਵਾਲਮੀਕਿ ਮੰਦਿਰ ਵਿਖੇ ਮਲੋਟ ਸ਼ਹਿਰ ਵੱਲ ਦੁਪਹਿਰ 1:00 ਵਜੇ ਰਵਾਨਾ ਹੋਵੇਗੀ।