ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਰਜਿ. ਮਲੋਟ ਵੱਲੋਂ ਦੁਸਹਿਰੇ ਦੇ ਤਿਉਹਾਰ ਦੇ ਮੌਕੇ ਤੇ ਕੱਢੀ ਗਈ ਸ਼ੋਭਾ ਯਾਤਰਾ

ਮਲੋਟ:- ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਰਜਿ. ਮਲੋਟ ਵਲੋਂ ਨੇਕੀ ਦੀ ਬਦੀ ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਦਾ ਤਿਉਹਾਰ ਦੇ ਮੌਕੇ ਤੇ ਸ਼ੋਭਾ ਯਾਤਰਾ ਕ੍ਰਿਸ਼ਨਾ ਮੰਦਿਰ ਮੰਡੀ ਹਰਜੀ ਰਾਮ ਤੋਂ ਕੱਢੀ ਗਈ । ਇਹ ਯਾਤਰਾ ਇੰਦਰਾ ਰੋਡ , ਮੇਨ ਬਾਜ਼ਾਰ, ਜੰਡੀਵਾਲਾ ਚੌਂਕ , ਸੁਪਰ ਬਾਜ਼ਾਰ ਤੋਂ ਹੁੰਦੀ ਹੋਈ ਦੁਸਹਿਰਾ ਗ੍ਰਾਉੰਡ ਪੁਡਾ ਕਲੋਨੀ ਵਿਚ ਖ਼ਤਮ ਕੀਤੀ । ਇਸ ਸ਼ੋਭਾ ਯਾਤਰਾ ਨੂੰ ਸਰਦਾਰ ਸ਼ੁਭਦੀਪ ਸਿੰਘ (ਬਿੱਟੂ) ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇ ਟਿਕਾਂ ਗਰਗ, ਅਨਿਲ ਕੁਮਾਰ ਜੋਨੀ, ਬੰਟੀ ਗੋਂਦਵਾਲ, ਬਲਜਿੰਦਰ ਬਿੱਲੂ, ਸ਼ਾਲੂ ਕਮਰਾ, ਰਾਜ ਕੁਮਾਰ, ਅਜੈ, ਪੂਰਨ ਚੰਦ, ਨਿਕੀ ਰਾਮ, ਓਮ ਪ੍ਰਕਾਸ਼, ਸਤ ਪ੍ਰਕਾਸ਼, ਰਮੇਸ਼ ਕੁਮਾਰ, ਅਜੀਤ, ਪਵਨ ਕੁਮਾਰ, ਬਲਵੀਰ, ਸੁਬਾਸ਼ ਢਾਹੂਜਾ, ਮੋਹਨ ਲਾਲ ਗੁੰਬਰ, ਅਨਿਲ ਗੋਦਾਰ, ਸੰਦੀਪ ਕੁਮਾਰ, ਸੰਜੀਵ ਅਚਰੇਜਾ, ਰਾਕੇਸ਼ ਗਰੋਵਰ, ਪੱਪੂ ਵਾਟ , ਰਜਨੀਸ਼ ਫੁਟੇਲਾ, ਨਰਿੰਦਰ ਸ਼ਰਮਾ , ਸਿਦਕ ਗਰੋਵਰ ਇਸ ਯਾਤਰਾ ਵਿਚ ਸ਼ਾਮਿਲ ਸਨ।