ਬੀਤੇ ਦਿਨ ਮਲੋਟ ਸ਼੍ਰੀ ਰਾਮਲੀਲਾ ਵਿਖੇ ਪਹੁੰਚੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, 1.5 ਲੱਖ ਦੀ ਰਾਸ਼ੀ ਕੀਤੀ ਭੇਂਟ

ਮਲੋਟ ਦੇ ਸ਼੍ਰੀ ਰਾਮਾ ਡਰਾਮੈਟਿਕ ਕਲੱਬ ਵੱਲੋਂ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲਾ ਵਿਖੇ ਬੀਤੇ ਦਿਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਪਹੁੰਚੇ। ਇਸ ਮੌਕੇ ਪ੍ਰਧਾਨ ਹੈਪੀ ਡਾਵਰ ਅਤੇ ਸਮੁੱਚੀ ਰਾਮਾ ਡਰਾਮੈਟਿਕ ਕਲੱਬ ਦੀ ਟੀਮ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਮਲੋਟ : ਮਲੋਟ ਦੇ ਸ਼੍ਰੀ ਰਾਮਾ ਡਰਾਮੈਟਿਕ ਕਲੱਬ ਵੱਲੋਂ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲਾ ਵਿਖੇ ਬੀਤੇ ਦਿਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਪਹੁੰਚੇ। ਇਸ ਮੌਕੇ ਪ੍ਰਧਾਨ ਹੈਪੀ ਡਾਵਰ ਅਤੇ ਸਮੁੱਚੀ ਰਾਮਾ ਡਰਾਮੈਟਿਕ ਕਲੱਬ ਦੀ ਟੀਮ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ 1.5 ਲੱਖ ਰੁਪਏ ਦੀ ਨਕਦ ਰਾਸ਼ੀ ਸ਼੍ਰੀ ਰਾਮਾ ਡਰਾਮੈਟਿਕ ਕਲੱਬ ਨੂੰ ਭੇਂਟ ਕੀਤੀ ਗਈ। ਇਸ ਦੌਰਾਨ ਮੰਚ ਤੇ ਭਰਤ-ਮਿਲਾਪ ਤੇ ਸਰੂਪ ਨੱਖਾ ਨਾਈਟ ਦਾ ਸੰਚਾਲਨ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਉਨ੍ਹਾਂ ਦੇ ਪਤੀ ਦਲਜੀਤ ਸਿੰਘ, ਮਲੋਟ ਨਗਰ ਕੌਂਸਲ ਪ੍ਰਧਾਨ ਜੋਨੀ ਗਰਗ, ਸੀਨੀਅਰ ਵਾਇਸ ਪ੍ਰਧਾਨ ਜਸਮੀਤ ਬਰਾੜ, ਅਰਸ਼ ਪੀ.ਏ ਸਮੇਤ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਿਰ ਸਨ।

Author : Malout Live