ਨਗਰ ਕੌਸਲਾਂ ਵਲੋਂ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਨਿਰੰਤਰ ਕੀਤੀ ਜਾ ਰਹੀ ਹੈ ਸਫਾਈ

ਸ੍ਰੀ ਮੁਕਤਸਰ ਸਾਹਿਬ:- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ  ਜ਼ਿਲ੍ਹੇ ਦੀਆਂ ਸਬੰਧਿਤ ਨਗਰ ਕੌਸਲਾਂ ਵਲੋਂ ਜਨਤਕ ਥਾਵਾਂ, ਸ਼ਹਿਰ ਦੇ ਸਾਰੇ ਬੈਂਕਾਂ, ਧਾਰਮਿਕ ਸਥਾਨਾਂ ਅਤੇ ਸਰਕਾਰੀ ਦਫਤਰਾਂ ਵਿੱਚ ਸੋਡੀਅਮ ਹਾਈਪਰੋਕਲੋਰਾਈਡ ਦਾ ਛੜਕਾਅ ਕੀਤਾ ਜਾ ਰਿਹਾ ਹੈ।  ਇਸ ਤੋਂ ਇਲਾਵਾ ਸਫਾਈ ਮੁਹਿੰਮ ਅਧੀਨ ਵੱਖ-ਵੱਖ ਟੀਮਾਂ ਬਣਾਂ ਕੇ ਮੈਨ ਸੜਕਾਂ ਅਤੇ ਸ਼ਹਿਰ ਦੇ ਅੰਦਰੂਨੀ ਗਲੀਆਂ ਮਹੱਲਿਆਂ ਵਿੱਚ ਸਫਾਈ ਕੀਤੀ ਜਾ ਰਹੀ ਹੈ।
    ਸ੍ਰੀ ਬਿਪਨ ਕੁਮਾਰ ਕਾਰਜ ਸਾਧਕ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ  ਨਗਰ ਕੌਸਲ ਸ੍ਰੀ ਮੁਕਤਸਰ ਸਾਹਿਬ ਵਲੋਂ  ਮਲੋਟ ਰੋਡ ਤੇ ਬੱਸ ਸਟੈਡ ਦੇ ਨਜ਼ਦੀਕ ਵੈਕਿਊਮ ਰੋਡ ਸਵੀਪਿੰਗ ਮਸ਼ੀਨ ਨਾਲ ਸੜਕ ਦੀ ਸਫਾਈ ਕੀਤੀ ਗਈ। ਅਤੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆਂ ਤੋਂ ਬਚਾਉਣ ਲਈ ਫੋਗਿੰਗ ਮਸ਼ੀਨ ਰਾਹੀਂ ਸ਼ਹਿਰ ਅੰਦਰ ਮੱਛਰ ਮਾਰ ਦਵਾਈ ਦਾ ਛੜਕਾਅ ਕੀਤਾ ਗਿਆ । ਉਹਨਾਂ ਅੱਗੇ ਕਿਹਾ ਕਿ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ  ਬਿਮਾਰੀਆਂ ਤੋਂ ਬਚਾਉਣ ਲਈ  ਇਹ ਮੁਹਿਮ ਸ਼ਹਿਰ ਅੰਦਰ ਜਾਰੀ ਰਹੇਗੀ।