ਗ਼ਲਤ ਬਿਜਲੀ ਬਿੱਲਾਂ ਕਾਰਨ ਨਹੀਂ ਕੱਟੇ ਜਾਣਗੇ ਕੁਨੈਕਸ਼ਨ, PSPCL ਦਾ ਵੱਡਾ ਫ਼ੈਸਲਾ
ਗਲਤ ਤੇ ਵਧੇ ਹੋਏ ਬਿਜਲੀ ਬਿੱਲਾਂ ਤੋਂ ਪ੍ਰੇਸ਼ਾਨ ਘਰੇਲੂ ਖਪਤਕਾਰਾਂ ਨੂੰ PSPCL ਨੇ ਰਾਹਤ ਦਿੱਤੀ ਹੈ। ਨਿਗਮ ਨੇ ਅਜਿਹੇ ਘਰੇਲੂ ਸਪਲਾਈ (ਡੀ.ਐੱਸ) ਕੁਨੈਕਸ਼ਨਾਂ ਨੂੰ ਡਿਫਾਲਟ ਦੇ ਆਧਾਰ ’ਤੇ ਕੱਟਣ ਦੀ ਕਾਰਵਾਈ ਤੁਰੰਤ ਰੋਕਣ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਦੇ ਬਿੱਲਾਂ ਨੂੰ ਲੈ ਕੇ ਵਿਵਾਦ ਸਾਹਮਣੇ ਆ ਰਹੇ ਹਨ। ਇਹ ਰੋਕ ਗਲਤ ਬਿੱਲਾਂ ਦੀ ਸੋਧ ਹੋਣ ਤੱਕ ਜਾਰੀ ਰਹੇਗੀ।
ਮਲੋਟ (ਪੰਜਾਬ) : ਗਲਤ ਤੇ ਵਧੇ ਹੋਏ ਬਿਜਲੀ ਬਿੱਲਾਂ ਤੋਂ ਪ੍ਰੇਸ਼ਾਨ ਘਰੇਲੂ ਖਪਤਕਾਰਾਂ ਨੂੰ PSPCL ਨੇ ਰਾਹਤ ਦਿੱਤੀ ਹੈ। ਨਿਗਮ ਨੇ ਅਜਿਹੇ ਘਰੇਲੂ ਸਪਲਾਈ (ਡੀ.ਐੱਸ) ਕੁਨੈਕਸ਼ਨਾਂ ਨੂੰ ਡਿਫਾਲਟ ਦੇ ਆਧਾਰ ’ਤੇ ਕੱਟਣ ਦੀ ਕਾਰਵਾਈ ਤੁਰੰਤ ਰੋਕਣ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਦੇ ਬਿੱਲਾਂ ਨੂੰ ਲੈ ਕੇ ਵਿਵਾਦ ਸਾਹਮਣੇ ਆ ਰਹੇ ਹਨ। ਇਹ ਰੋਕ ਗਲਤ ਬਿੱਲਾਂ ਦੀ ਸੋਧ ਹੋਣ ਤੱਕ ਜਾਰੀ ਰਹੇਗੀ। PSPCL ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਵੱਲੋਂ 28 ਸਤੰਬਰ ਨੂੰ ਜਾਰੀ ਮੈਮੋ ਰਾਹੀਂ ਸਾਰੇ ਡੀ.ਐੱਸ ਜ਼ੋਨਾਂ ਦੇ ਮੁੱਖ ਇੰਜੀਨੀਅਰਾਂ ਨੂੰ ਇਸ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ। ਨਿਗਮ ਨੇ ਮੰਨਿਆ ਹੈ ਕਿ ਹਾਲ ਹੀ ਵਿੱਚ ਮੀਟਰ ਰੀਡਰਾਂ ਦੀ ਹੜਤਾਲ ਅਤੇ ਐੱਸ.ਏ.ਪੀ/ਨਾਨ-ਐੱਸ.ਏ.ਪੀ ਸਿਸਟਮ ਤੋਂ ਓਰੇਕਲ ਆਧਾਰਿਤ ਐੱਸ.ਬੀ.ਐੱਸ ਸਿਸਟਮ ਵਿੱਚ ਮਾਈਗ੍ਰੇਸ਼ਨ ਕਾਰਨ ਵੱਡੀ ਗਿਣਤੀ ਘਰੇਲੂ ਖਪਤਕਾਰਾਂ ਦੇ ਬਿੱਲ ਔਸਤ ਜਾਂ ਅੰਦਾਜ਼ੇ ਦੀ ਖਪਤ ਦੇ ਆਧਾਰ ’ਤੇ ਜਾਰੀ ਹੋਏ।
ਇਸ ਕਾਰਨ ਕਈ ਖਪਤਕਾਰਾਂ ਨੂੰ ਅਸਲ ਖਪਤ ਨਾਲੋਂ ਵੱਧ ਰਕਮ ਦੇ ਬਿੱਲ ਮਿਲੇ। ਇਹ ਰਕਮ ਸਿਸਟਮ ਵਿੱਚ ਬਕਾਇਆ ਜਾਂ ਡਿਫਾਲਟ ਵਜੋਂ ਦਰਜ ਹੋਣ ਕਾਰਨ ਕੁਨੈਕਸ਼ਨ ਕੱਟਣ ਦੀ ਕਾਰਵਾਈ ਦਾ ਖ਼ਤਰਾ ਬਣ ਗਿਆ ਸੀ ਅਤੇ ਫੀਲਡ ਦਫ਼ਤਰਾਂ ਵਿੱਚ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ। PSPCL ਨੇ ਫੀਲਡ ਦਫ਼ਤਰਾਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਗਲਤ ਜਾਂ ਵਧੇ ਹੋਏ ਬਿੱਲ ਕਾਰਨ ਸਿਸਟਮ ਵਿੱਚ ਬਕਾਇਆ ਦਿਖਾਈ ਦੇਣ ਮਾਤਰ ਨਾਲ ਖਪਤਕਾਰ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ।
Author : Malout Live



