13 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ- NSQF ਵੋਕੇਸ਼ਨਲ ਟੀਚਰਜ਼ ਫਰੰਟ

ਸਰਕਾਰ ਖਿਲਾਫ 5 ਸਤੰਬਰ ਅਧਿਆਪਕ ਦਿਵਸ ਮੌਕੇ ਤੇ ਕਾਲੀਆਂ ਪੱਟੀਆਂ ਬਣ ਕੇ ਪ੍ਰਦਰਸ਼ਨ ਅਤੇ ਜ਼ਿਲ੍ਹਾ DC ਦਫਤਰਾਂ ਅੱਗੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ। 13 ਸਤੰਬਰ ਨੂੰ ਮੁੱਖ ਮੰਤਰੀ ਦੇ ਰਿਹਾਇਸ਼ ਸੰਗਰੂਰ ਦਾ ਭਰਾਤਰੀ ਅਤੇ ਕਿਸਾਨ ਜੱਥੇਬੰਦੀਆਂ ਨਾਲ ਮਿਲ ਕੇ ਘਿਰਾਓ ਕੀਤਾ ਜਾਵੇਗਾ।

 ਮਲੋਟ (ਪੰਜਾਬ) : NSQF ਵੋਕੇਸ਼ਨਲ ਟੀਚਰਜ਼ ਫਰੰਟ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਫਰੰਟ ਵੱਲੋਂ 24 ਅਗਸਤ ਨੂੰ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿਖੇ ਵੱਡਾ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਮੰਤਰੀ ਦੇ ਦਫਤਰ ਅੱਗੇ ਪੁਤਲਾ ਫੂਕ ਕੇ, ਬਾਜ਼ਾਰ ਵਿੱਚ ਰੈਲੀ ਕੱਢੀ ਗਈ। ਜਿਸ ਤੋਂ ਘਬਰਾ ਕੇ ਮੰਤਰੀ ਹਰਪਾਲ ਚੀਮਾ ਨੇ ਪ੍ਰਸ਼ਾਸਨ ਨਾਲ ਮਿਲ ਕੇ ਅਧਿਆਪਕਾਂ ਉੱਤੇ ਜੋਰ ਜਬਰ ਕੀਤਾ ਅਤੇ ਧਰਨੇ ਨੂੰ ਜ਼ਬਰਦਸਤੀ ਚੁੱਕਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਕਾਫੀ ਮਹਿਲਾ ਅਧਿਆਪਕਾਂ ਨੂੰ ਸੱਟਾਂ ਵੀ ਲੱਗੀਆਂ ਅਤੇ ਫੋਨ ਵੀ ਖੋਹੇ ਗਏ। ਪ੍ਰਦਰਸ਼ਨ ਦੌਰਾਨ ਰਣਜੀਤ ਸਿੰਘ ਬਰਨਾਲਾ, ਭੁਪਿੰਦਰ ਸਿੰਘ ਰੋਪੜ, ਮੈਡਮ ਪਰਮਜੀਤ ਕੌਰ ਸੰਗਰੂਰ ਨੂੰ ਪ੍ਰਸ਼ਾਸਨ ਨੇ ਹਿਰਾਸਤ ਵਿੱਚ ਲਿਆ ਅਤੇ ਮੈਡਮ ਅਵਤਾਰ ਕੌਰ ਦਿੜ੍ਹਬਾ ਨੂੰ ਉਹਨਾਂ ਦੇ ਸਕੂਲ ਵਿੱਚ ਜਾ ਕੇ ਬੱਚਿਆਂ ਦੇ ਸਾਹਮਣੇ ਗ੍ਰਿਫਤਾਰ ਕੀਤਾ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਮੰਤਰੀ ਹਰਪਾਲ ਚੀਮਾ ਦੇ ਦਬਾਅ ਹੇਠ ਦੋ ਦਿਨ ਲਈ ਸੰਗਰੂਰ ਜੇਲ ਵਿੱਚ ਰੱਖਿਆ ਗਿਆ। ਪਰ ਸਾਥੀਆਂ ਨੂੰ ਮਾਨਯੋਗ ਕੋਰਟ ਦੁਆਰਾ ਜਮਾਨਤ ਤੇ ਰਿਹਾਅ ਕਰ ਦਿੱਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਫਰੰਟ ਦੀ ਸਟੇਟ ਪੱਧਰੀ ਮੀਟਿੰਗ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਵਿੱਚ ਡੀ.ਟੀ.ਐਫ ਸੂਬਾ ਪ੍ਰਧਾਨ ਵਿਕਰਮ ਦੇਵ, ਜ਼ਿਲ੍ਹਾ ਲੁਧਿਆਣਾ ਦੇ ਡੀ.ਟੀ.ਐਫ ਪ੍ਰਧਾਨ ਰਮਨਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ ਜ਼ਿਲਾ ਪ੍ਰਧਾਨ ਡੀ.ਐਮ.ਐਫ, ਅਮਨਦੀਪ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਡੀ.ਟੀ.ਐਫ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਅੱਗੇ ਦੀ ਜੋ ਵੀ ਤੁਸੀਂ ਰਣਨੀਤੀ ਤੈਅ ਕਰੋਗੇ ਤੁਹਾਡੇ ਸੰਘਰਸ਼ਾਂ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ।

DTF ਪ੍ਰਧਾਨ ਵਿਕਰਮ ਦੇਵ ਨੇ NSQF ਵੋਕੇਸ਼ਨਲ ਫਰੰਟ ਪੰਜਾਬ ਨੂੰ ਅੱਗੇ ਤੋਂ ਹੋਰ ਤਕੜੇ ਤੇ ਮਜਬੂਤ ਹੋ ਕੇ ਸੰਘਰਸ਼ ਕਰਨ ਲਈ ਕਿਹਾ। ਕਿਸਾਨ ਜੱਥੇਬੰਦੀ ਉਗਰਾਹਾਂ ਨੇ ਵੀ ਅਗਲੇ ਸੰਘਰਸ਼ਾਂ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜੇਲ ਵਿੱਚੋਂ ਬਾਹਰ ਆਉਣ ਉਪਰੰਤ ਅਧਿਆਪਕਾਂ ਨੇ NSQF ਅਧਿਆਪਕਾਂ ਨੂੰ ਬਿਨ੍ਹਾ ਕਿਸੇ ਸ਼ਰਤ ਵਿਭਾਗ ਵਿੱਚ ਮਰਜ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਅਤੇ ਝੂਠੇ ਪਰਚੇ ਰੱਦ ਕਰਨ ਦੀ ਗੱਲ ਕਹੀ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਖਿਲਾਫ 5 ਸਤੰਬਰ ਅਧਿਆਪਕ ਦਿਵਸ ਮੌਕੇ ਤੇ ਕਾਲੀਆਂ ਪੱਟੀਆਂ ਬਣ ਕੇ ਪ੍ਰਦਰਸ਼ਨ ਅਤੇ ਜ਼ਿਲ੍ਹਾ DC ਦਫਤਰਾਂ ਅੱਗੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ। 13 ਸਤੰਬਰ ਨੂੰ ਮੁੱਖ ਮੰਤਰੀ ਦੇ ਰਿਹਾਇਸ਼ ਸੰਗਰੂਰ ਦਾ ਭਰਾਤਰੀ ਅਤੇ ਕਿਸਾਨ ਜੱਥੇਬੰਦੀਆਂ ਨਾਲ ਮਿਲ ਕੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜਗਜੀਤ ਸਿੰਘ, ਕੁਲਵਿੰਦਰ ਸਿੰਘ, ਜਸਦੀਪ ਕੌਰ, ਮਨਜੀਤ ਕੌਰ, ਕੰਵਰਪਾਲ ਸਿੰਘ, ਮਨਵੀਰ ਸੰਧੂ, ਦਲਵਿੰਦਰ ਸਿੰਘ, ਰਜਨੀ ਵਰਮਾ, ਗੁਰਵਿੰਦਰ ਕੌਰ, ਸੰਦੀਪ ਕੌਰ, ਗਗਨ ਸ਼ਰਮਾ, ਪਰਵਿੰਦਰ ਕੌਰ, ਸ਼ਥਨਮ, ਰਾਜਵੀਰ ਕੌਰ, ਰਮਿੰਦਰ ਕੌਰ, ਮਨਪ੍ਰੀਤ ਸਿੰਘ ਅਤੇ ਹੋਰ ਸਾਥੀ ਸ਼ਾਮਿਲ ਸਨ।

Author : Malout Live