ਪੰਜਾਬ ਯੂਨੀਵਰਸਿਟੀ ਸੈਨੇਟ ਮੈਂਬਰਾਂ ਦਾ ਪ੍ਰੋਫੈਸਰ ਵਰਗ ਦਾ ਆਇਆ ਰਿਜਲਟ

ਪ੍ਰਿੰਸੀਪਲ ਵਰਗ ਤੋਂ ਬਾਅਦ ਪ੍ਰੋਫੈਸਰ ਵਰਗ ਦੇ ਸੈਨੇਟ ਮੈਂਬਰਾਂ ਦਾ ਰਿਜ਼ਲਟ ਵੀ ਆ ਗਿਆ ਹੈ। ਪਹਿਲੇ ਨੰਬਰ ਤੇ ਇੰਦਰਪਾਲ ਸਿੰਘ ਸਿੱਧੂ ਜੋ ਕਿ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ 26 ਸੈਕਟਰ ਦੇ ਪ੍ਰੋਫੈਸਰ ਹਨ। ਉਹ ਕੁੱਲ 1385 ਵਿੱਚੋਂ 315 ਵੋਟਾਂ ਨਾਲ ਪਹਿਲੇ ਨੰਬਰ ਆਏ ਹਨ। ਉਹ ਲਗਾਤਾਰ ਤੀਜੇ ਵਾਰ ਸੈਨੇਟ ਮੈਂਬਰ ਬਣੇ ਹਨ।

ਮਲੋਟ (ਪੰਜਾਬ) : ਪ੍ਰਿੰਸੀਪਲ ਵਰਗ ਤੋਂ ਬਾਅਦ ਪ੍ਰੋਫੈਸਰ ਵਰਗ ਦੇ ਸੈਨੇਟ ਮੈਂਬਰਾਂ ਦਾ ਰਿਜ਼ਲਟ ਵੀ ਆ ਗਿਆ ਹੈ। ਪਹਿਲੇ ਨੰਬਰ ਤੇ ਇੰਦਰਪਾਲ ਸਿੰਘ ਸਿੱਧੂ ਜੋ ਕਿ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ 26 ਸੈਕਟਰ ਦੇ ਪ੍ਰੋਫੈਸਰ ਹਨ ਉਹ ਕੁੱਲ 1385 ਵਿੱਚੋਂ 315 ਵੋਟਾਂ ਨਾਲ ਪਹਿਲੇ ਨੰਬਰ ਆਏ ਹਨ। ਉਹ ਲਗਾਤਾਰ ਤੀਜੇ ਵਾਰ ਸੈਨੇਟ ਮੈਂਬਰ ਬਣੇ ਹਨ। ਦੂਸਰੇ ਨੰਬਰ ਤੇ ਡੀ.ਏ.ਵੀ ਕਾਲਜ ਚੰਡੀਗੜ੍ਹ ਦੇ ਸ਼ਮਿੰਦਰ ਸਿੰਘ, ਤੀਸਰੇ ਨੰਬਰ ਤੇ ਗੁਰੂ ਗੋਬਿੰਦ ਸਿੰਘ ਚੰਡੀਗੜ੍ਹ ਦੇ ਪ੍ਰੋਫੈਸਰ ਜਗਤਾਰ ਸਿੰਘ, ਚੌਥੇ ਨੰਬਰ ਤੇ ਹਰਪ੍ਰੀਤ ਸਿੰਘ ਦੁਆ, ਪੰਜਵੇਂ ਨੰਬਰ ਤੇ ਵਰੁਨ ਗੋਇਲ,

ਛੇਵੇਂ ਨੰਬਰ ਤੇ ਜਗਦੀਪ ਕੁਮਾਰ, ਸੱਤਵੇਂ ਨੰਬਰ ਤੇ ਪੂਜਾ ਗੋੜ ਤੇ ਅੱਠਵੇਂ ਨੰਬਰ ਤੇ ਜਗਦੀਸ਼ ਮਹਿਤਾ ਡੀ.ਏ.ਵੀ ਕਾਲਜ ਚੰਡੀਗੜ੍ਹ ਦੇ ਪ੍ਰੋਫੈਸਰ ਆਏ ਹਨ। ਪੰਜਾਬ ਯੂਨੀਵਰਸਿਟੀ ਐਫੀਲੇਟਡ ਕਾਲਜਾਂ ਵਿੱਚੋਂ 8 ਪ੍ਰੋਫੈਸਰਾਂ ਦੀ ਸੈਨੇਟ ਮੈਂਬਰਾਂ ਵਿੱਚ ਚੋਣ ਹੁੰਦੀ ਹੈ। ਪ੍ਰਿੰਸੀਪਲ ਬਲਜੀਤ ਗਿੱਲ, ਸੱਤਪਾਲ ਮੋਹਲਾਂ ਚੇਅਰਮੈਨ ਸੀ.ਜੀ.ਐਮ ਕਾਲਜ ਮੈਨੇਜਮੈਂਟ ਅਤੇ ਸਮੂਹ ਕਾਲਜ ਪ੍ਰੋਫੈਸਰਾਂ ਨੇ ਇਨ੍ਹਾਂ ਜਿੱਤੇ ਹੋਏ ਸੈਨੇਟ ਮੈਂਬਰਾਂ ਨੂੰ ਵਧਾਈ ਦਿੱਤੀ।

Author : Malout Live