ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਰਾਜ ਪੱਧਰੀ ਰਗਬੀ ਅੰਡਰ-14 ਮੁਕਾਬਲਿਆਂ ‘ਚ ਮਾਰੀਆਂ ਮੱਲ੍ਹਾਂ

ਬੀਤੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਕਸਬਾ ਘਰਾਚੋਂ ਵਿਖੇ ਰਾਜ ਪੱਧਰੀ ਰਗਬੀ ਅੰਡਰ-14 ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਸਰਾ ਸਥਾਨ ਹਾਸਿਲ ਕੀਤਾ ਗਿਆ।

ਮਲੋਟ (ਪੰਜਾਬ) : ਬੀਤੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਕਸਬਾ ਘਰਾਚੋਂ ਵਿਖੇ ਰਾਜ ਪੱਧਰੀ ਰਗਬੀ ਅੰਡਰ-14 ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਸਰਾ ਸਥਾਨ ਹਾਸਿਲ ਕੀਤਾ ਗਿਆ। ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਦੇਖਰੇਖ ਹੇਠ ਚੱਲ ਰਹੇ ਮਾਤਾ ਗੁਜਰੀ ਪਬਲਿਕ ਸਕੂਲ, ਥੇਹੜੀ ਸਾਹਿਬ ਦੇ ਤਿੰਨ ਵਿਦਿਆਰਥੀਆਂ ਵਿਸ਼ਾਲਦੀਪ ਸਿੰਘ ਕਲਾਸ ਸੱਤਵੀਂ, ਗੁਰਵਿੰਦਰ ਸਿੰਘ ਕਲਾਸ ਸੱਤਵੀਂ ਅਤੇ ਨਰਿੰਦਰ ਸਿੰਘ ਕਲਾਸ ਛੇਵੀਂ ਨੇ ਭਾਗ ਲਿਆ।

ਪ੍ਰਿੰਸੀਪਲ ਸ. ਕੁਲਦੀਪ ਸਿੰਘ ਨੇ ਸਕੂਲ ਲਈ ਇਸ ਪ੍ਰਾਪਤੀ ਨੂੰ ਮਾਣ ਵਾਲੀ ਗੱਲ ਦੱਸਦਿਆਂ ਬੱਚਿਆਂ ਦੇ ਕੋਚ ਸਕੂਲ ਡੀ.ਪੀ.ਈ ਸ. ਨਵਦੀਪ ਸਿੰਘ ਦੀ ਮਿਹਨਤ ਅਤੇ ਬੱਚਿਆਂ ਦੀ ਮਿਹਨਤ ਅਤੇ ਜੋਸ਼ ਦੀ ਸ਼ਲਾਘਾ ਕੀਤੀ ਗਈ ਅਤੇ ਸਮੁੱਚੇ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ।

Author : Malout Live