ਡਿਪੂ ਹੋਲਡਰਾਂ ਦੀਆਂ ਮੰਗਾਂ ਨੂੰ ਲੈ ਕੇ 5 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਧਰਨਾ, ਮਲੋਟ ਤੋਂ ਵੀ ਡੀਪੂ ਹੋਲਡਰ ਕਰਨਗੇ ਸ਼ਮੂਲੀਅਤ- ਪ੍ਰਧਾਨ ਰਾਣਾ ਛਾਪਿਆਂਵਾਲੀ

ਪੰਜਾਬ ਸਰਕਾਰ ਦੀਆਂ ਕਥਿਤ ਡਿਪੂ ਹੋਲਡਰ ਵਿਰੋਧੀ ਨੀਤੀਆਂ ਅਤੇ ਰਾਸ਼ਨ ਦੀ ਵੰਡ ਸਮੇਂ ਲਾਭਪਾਤਰੀਆਂ ਦੇ ਪੰਜ-ਪੰਜ ਵਾਰ ਫਿੰਗਰ ਪ੍ਰਿੰਟ ਲਏ ਜਾਣ ਨੂੰ ਲੈ ਕੇ ਡਿਪੂ ਹੋਲਡਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਧਰਨੇ ਵਿੱਚ ਮਲੋਟ ਤੋਂ ਵੀ ਸਮੂਹ ਡਿਪੂ ਹੋਲਡਰ ਸ਼ਮੂਲੀਅਤ ਕਰਕੇ ਸੰਘਰਸ਼ ਦਾ ਸਮਰਥਨ ਕਰਨਗੇ।

ਮਲੋਟ (ਪੰਜਾਬ) : ਪੰਜਾਬ ਸਰਕਾਰ ਦੀਆਂ ਕਥਿਤ ਡਿਪੂ ਹੋਲਡਰ ਵਿਰੋਧੀ ਨੀਤੀਆਂ ਅਤੇ ਰਾਸ਼ਨ ਦੀ ਵੰਡ ਸਮੇਂ ਲਾਭਪਾਤਰੀਆਂ ਦੇ ਪੰਜ-ਪੰਜ ਵਾਰ ਫਿੰਗਰ ਪ੍ਰਿੰਟ ਲਏ ਜਾਣ ਨੂੰ ਲੈ ਕੇ ਡਿਪੂ ਹੋਲਡਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਡਿਪੂ ਹੋਲਡਰ ਯੂਨੀਅਨ ਮਲੋਟ ਦੇ ਪ੍ਰਧਾਨ ਤਰਨਜੀਤ ਸਿੰਘ ਰਾਣਾ ਨੇ ਕਿਹਾ ਕਿ ਵਾਰ-ਵਾਰ ਫਿੰਗਰ ਪ੍ਰਿੰਟ ਲੈਣ ਦੀ ਪ੍ਰਕਿਰਿਆ, ਭਾਵ ਜਿੰਨੇ ਮਹੀਨਿਆਂ ਦਾ ਰਾਸ਼ਨ ਵੰਡਿਆ ਜਾਂਦਾ ਹੈ, ਉਨੀ ਵਾਰ ਫਿੰਗਰ ਪ੍ਰਿੰਟ ਲੈਣਾ, ਜਿੱਥੇ ਡਿਪੂ ਹੋਲਡਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ, ਉੱਥੇ ਹੀ ਖਪਤਕਾਰਾਂ ਨੂੰ ਵੀ ਲੰਬੇ ਸਮੇਂ ਤੱਕ ਕਤਾਰਾਂ ਵਿੱਚ ਖੜ੍ਹੇ ਰਹਿਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਡਿਪੂ ਹੋਲਡਰਾਂ ਦੀਆਂ ਮੰਗਾਂ ਵਿੱਚੋਂ ਸਰਕਾਰ ਵੱਲੋਂ ਮਾਰਜਨ ਮਨੀ ਵਧਾਉਣ ਦੀ ਗੱਲ ਮੰਨੀ ਗਈ ਸੀ, ਪਰ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਮਾਰਜਨ ਮਨੀ ਵਿੱਚ ਵਾਧਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਪਿਛਲੀ ਵੰਡ ਦੌਰਾਨ ਵੰਡੀਆਂ ਗਈਆਂ ਰਾਸ਼ਨ ਕਿੱਟਾਂ ਦਾ ਮਾਰਜਨ ਵੀ ਅਜੇ ਤੱਕ ਡਿਪੂ ਹੋਲਡਰਾਂ ਨੂੰ ਨਹੀਂ ਦਿੱਤਾ ਗਿਆ। ਪ੍ਰਧਾਨ ਤਰਨਜੀਤ ਸਿੰਘ ਰਾਣਾ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਅਤੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਡਿਪੂ ਹੋਲਡਰ 5 ਅਕਤੂਬਰ ਨੂੰ ਚੰਡੀਗੜ੍ਹ ਦੇ ਅਨਾਜ ਭਵਨ ਵਿਖੇ ਧਰਨਾ ਦੇਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਧਰਨੇ ਵਿੱਚ ਮਲੋਟ ਤੋਂ ਵੀ ਸਮੂਹ ਡਿਪੂ ਹੋਲਡਰ ਸ਼ਮੂਲੀਅਤ ਕਰਕੇ ਸੰਘਰਸ਼ ਦਾ ਸਮਰਥਨ ਕਰਨਗੇ।

Author : Malout Live