ਮਲੋਟ ਵਿਖੇ ਕਰਵਾਇਆ ਜੈਕ ਕੰਪਨੀ ਦਾ 2 ਰੋਜ਼ਾ ਰੋਡ ਸ਼ੋਅ

ਮਲੋਟ ਵਿਖੇ ਜੈਕ ਮਸ਼ੀਨ ਇੰਡੀਆ ਕੰਪਨੀ ਵਲੋਂ ਜੈਕ ਏ-3 ਸੀ ਆਟੋਮੈਟਿਕ ਸਿਲਾਈ ਮਸ਼ੀਨਾਂ ਦਾ ‘ਐਕਟੀਵਿਟੀ’ ਪ੍ਰੋਗਰਾਮ ਤਹਿਤ 2 ਰੋਜ਼ਾ ਰੋਡ ਸ਼ੋਅ ਤੇ ਕੈਂਪ ਲਾਇਆ ਗਿਆ। ਇਸ ਮੌਕੇ ਜੈਕ ਕੰਪਨੀ ਦੇ ਰੋਹਿਤ ਰਾਠੋਰ ਨੇ ਵੱਖ-ਵੱਖ ਸਿਲਾਈ ਸੈਂਟਰਾਂ ਅਤੇ ਬੂਟੀਕਾਂ ਦੀਆਂ ਔਰਤਾਂ ਤੇ ਲੜਕੀਆਂ ਨਾਲ ਅਤੇ ਟੇਲਰਜ਼ ਨਾਲ ਜੈਕ ਮਸ਼ੀਨ ਦੇ ਮਾਡਲ ਐਫ-6, ਏ 2 ਸੀ, ਏ 3 ਸੀ ਤੋਂ ਇਲਾਵਾ ਮਸ਼ੀਨਾਂ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਨੁਕਤੇ ਸਾਂਝੇ ਕੀਤੇ।

ਮਲੋਟ : ਮਲੋਟ ਵਿਖੇ ਜੈਕ ਮਸ਼ੀਨ ਇੰਡੀਆ ਕੰਪਨੀ ਵਲੋਂ ਜੈਕ ਏ-3 ਸੀ ਆਟੋਮੈਟਿਕ ਸਿਲਾਈ ਮਸ਼ੀਨਾਂ ਦਾ ਐਕਟੀਵਿਟੀਪ੍ਰੋਗਰਾਮ ਤਹਿਤ 2 ਰੋਜ਼ਾ ਰੋਡ ਸ਼ੋਅ ਤੇ ਕੈਂਪ ਲਾਇਆ ਗਿਆ। ਪਹਿਲੇ ਦਿਨ ਦੇ ਪ੍ਰੋਗਰਾਮ ਦਾ ਉਦਘਾਟਨ ਸਿੰਘ ਸਭਾ ਸੀਨੀ. ਸੈਕੰਡਰੀ ਸਕੂਲ ਦੇ ਚੇਅਰਮੈਨ ਦਵਿੰਦਰ ਸਿੰਘ ਮੱਕੜ, ਮਾਨ ਸਿੰਘ ਮੱਕੜ, ਗੁਰਚਰਨ ਸਿੰਘ ਮੱਕੜ, ਜਸਪਾਲ ਸਿੰਘ ਮੱਕੜ, ਗੁਰਮਿੰਦਰ ਪਾਲ ਸਿੰਘ ਮੱਕੜ, ਪ੍ਰਿੰਸੀਪਲ ਸੰਦੀਪ ਕੁਮਾਰ ਗੋਇਲ ਤੇ ਸਕੂਲ ਪ੍ਰਬੰਧਕ ਮੈਡਮ ਆਸ਼ਾ ਰਾਣੀ ਵੱਲੋਂ ਕੀਤਾ ਗਿਆ। ਜੈਨ ਸੰਨਜ਼ ਇੰਡੀਆ ਲੁਧਿਆਣਾ ਦੇ ਸਹਿਯੋਗ ਨਾਲ ਅਤੇ ਕੰਪਨੀ ਦੇ ਨਾਰਥ ਇੰਡੀਆ ਇੰਚਾਰਜ ਵਿਕਾਸ਼ ਪਾਂਡੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਏ ਰੋਡ ਸ਼ੋਅ ਮੌਕੇ ਸ. ਅਰੂੜ ਸਿੰਘ ਪਾਟਿਲ ਨੇ ਕਿਹਾ ਕਿ ਔਰਤਾਂ ਆਪਣੇ ਪੈਰਾਂ ਤੇ ਖੜੇ ਹੋਣ ਲਈ ਜਿਥੇ ਰੁਜ਼ਗਾਰ ਦੇ ਵੱਖ-ਵੱਖ ਕਿੱਤੇ ਅਪਣਾ ਕੇ ਆਤਮ ਨਿਰਭਰ ਬਣ ਸਕਦੀਆਂ ਹਨ, ਉੱਥੇ ਸਿਲਾਈ ਕਢਾਈ ਦਾ ਕਿੱਤਾ ਆਮਦਨ ਦਾ ਵਧੀਆ ਸਾਧਨ ਹੈ। ਇਸ ਮੌਕੇ ਜੈਕ ਕੰਪਨੀ ਦੇ ਰੋਹਿਤ ਰਾਠੋਰ ਨੇ ਵੱਖ-ਵੱਖ ਸਿਲਾਈ ਸੈਂਟਰਾਂ ਅਤੇ ਬੂਟੀਕਾਂ ਦੀਆਂ ਔਰਤਾਂ ਤੇ ਲੜਕੀਆਂ ਨਾਲ ਅਤੇ ਟੇਲਰਜ਼ ਨਾਲ ਜੈਕ ਮਸ਼ੀਨ ਦੇ ਮਾਡਲ ਐਫ-6, 2 ਸੀ, 3 ਸੀ ਤੋਂ ਇਲਾਵਾ ਮਸ਼ੀਨਾਂ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਨੁਕਤੇ ਸਾਂਝੇ ਕੀਤੇ।

ਰੋਡ ਸ਼ੋਅ ਮੌਕੇ ਜੈਕ ਕੰਪਨੀ ਦੇ ਏ 3 ਸੀ ਮਾਡਲ ਸਿਲਾਈ ਮਸ਼ੀਨ ਦੀ ਤੇਜ ਰਫਤਾਰ ਲਈ ਕਰਵਾਏ ਮੁਕਾਬਲੇ ਚ ਪਹਿਲੇ ਦਿਨ ਨੇਹਾ, ਵਰਸ਼ਾ, ਹਰਸ਼ਦੀਪ ਕੌਰ ਅਤੇ ਦੂਜੇ ਦਿਨ ਦੇ ਮੁਕਾਬਲੇ 'ਚ ਜੈਸਮੀਨ ਕੌਰ, ਜੈਸਮੀਨ, ਕਰੀਨਾ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂਆਂ ਨੂੰ ਇਨਾਮ ਤਕਸੀਮ ਕਰਕੇ ਇਹ ਏ ਐਸ ਟਰੇਡਿੰਗ ਕੰਪਨੀ ਦੇ ਸੰਚਾਲਕ ਅਰੂੜ ਸਿੰਘ ਪਾਟਿਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਹੁਲ ਕੁਮਾਰ ਲੁਧਿਆਣਾ, ਵਿਸ਼ਾਲ ਮਲਹੋਤਰਾ, ਤਰਲੋਚਨ ਸਿੰਘ ਪਾਟਿਲ, ਤਰਨ ਸਿੰਘ ਪਾਟਿਲ ਸਮੇਤ 500 ਦੇ ਕਰੀਬ ਲੋਕਾਂ ਅਤੇ ਵੋਕੇਸ਼ਨਲ ਦੇ ਵਿਦਿਆਰਥੀਆਂ ਨੇ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੇ ਪ੍ਰਿੰਸੀਪਲ ਬਲਜੀਤ ਸਿੰਘ ਤੋਂ ਇਲਾਵਾ ਸੀਨੀਅਰ ਅਧਿਆਪਕ ਵਰਿੰਦਰ ਬਜਾਜ, ਮੈਡਮ ਇੰਦਰਜੀਤ ਕੌਰ, ਮੈਡਮ ਮਨਦੀਪ ਕੌਰ, ਛਿੰਦਾ ਧਾਲੀਵਾਲ ਕੁਰਾਈਵਾਲਾ, ਮੈਡਮ ਸ੍ਰੇਸ਼ਠਾ ਅਰੋੜਾ, ਅਸ਼ਵਨ ਦੀਪ ਸਿੰਘ ਤੇ ਮੈਨੇਜਰ ਛਿੰਦਰਪਾਲ ਸਿੰਘ ਨੇ ਸਹਿਯੋਗ ਦਿੱਤਾ।

Author : Malout Live