ਰਣਜੀਤ ਕੁਮਾਰ ਦਾ ਨਾਮ ਮਲੋਟ ਬੁੱਕ ਆਫ ਰਿਕਾਰਡ ਵਿਚ ਦਰਜ

ਮਲੋਟ, 17 ਸਤੰਬਰ (ਆਰਤੀ ਕਮਲ) : ਮਲੋਟ ਦੀ ਪਹਿਲੀ ਅਵਾਰਡ ਪ੍ਰਾਪਤ ਵੈਬਸਾਈਟ ਮਲੋਟ ਲਾਈਵ ਵੱਲੋਂ ਸ਼ੁਰੂ ਕੀਤੇ ਮਲੋਟ ਬੁਕ ਆਫ ਰਿਕਾਰਡ ਵਿਚ ਦੂਜਾ ਨਾਮ ਦਰਜ ਕਰਵਾਉਣ ਲਈ ਮਲੋਟ ਵਾਸੀ ਰਣਜੀਤ ਕੁਮਾਰ ਕਾਮਯਾਬ ਹੋਏ ਹਨ । ਮਲੋਟ ਲਾਈਵ ਦੇ ਐਮਡੀ ਮਿਲਨ ਹੰਸ ਦੀ ਅਗਵਾਈ ਵਿਚ ਅੱਜ ਪੂਰੀ ਟੀਮ ਵੱਲੋਂ ਰਣਜੀਤ ਕੁਮਾਰ ਨੂੰ ਇਹ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮਲੋਟ ਲਾਈਵ ਦੀ ਟੀਮ ਨਾਲ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ ।

ਇਸ ਮੌਕੇ ਰਣਜੀਤ ਕੁਮਾਰ ਨੇ ਦੱਸਿਆ ਕਿ ਬਚਪਣ ਵਿਚ ਸਰਕਸ ਵੇਖਣ ਗਏ ਤਾਂ ਉਸ ਸਮੇਂ 10 ਰੁਪਏ ਵਿਚ ਆਈਫਲ ਟਾਵਰ ਦੀ ਤਸਵੀਰ ਖਰੀਦਣ ਲਈ ਉਹਨਾਂ ਕੋਲ ਪੈਸੇ ਨਹੀ ਸਨ ਉਸ ਸਮੇਂ ਹੀ ਉਹਨਾਂ ਨੇ ਸੋਚਿਆ ਸੀ ਕਿ ਇਕ ਦਿਨ ਆਈਫਲ ਟਾਵਰ ਦੀ ਤਸਵੀਰ ਉਹ ਖੁਦ ਬਣਾਉਣ ਗਏ । ਉਹਨਾਂ ਕਿਹਾ ਕਿ ਕੁਝ ਅਲੱਗ ਕਰਨ ਦੇ ਉਹਨਾਂ ਦੇ ਸ਼ੌਕ ਵਿੱਚ ਹੀ ਉਹਨਾਂ ਨੂੰ ਬਦਾਮ ਗਿਰੀ ਉਪਰ ਇਹ ਆਈਫਲ ਟਾਵਰ ਖੁਦਾਉਣ ਦਾ ਵਿਚਾਰ ਆਇਆ । ਸ਼ੁਰੂਆਤ ਵਿਚ ਉਹਨਾਂ ਨੂੰ ਕਰੀਬ 2 ਸਾਲ ਲੱਗੇ ਪਰ ਹੁਣ ਉਹ ਕਰੀਬ ਮਹੀਨੇ ਭਰ ਵਿਚ ਇਹ ਤਿਆਰ ਕਰ ਸਕਦੇ ਹਨ। ਇਸ ਮੌਕੇ ਮਲੋਟ ਲਾਈਵ ਦੇ ਐਮਡੀ ਮਿਲਨ ਹੰਸ ਨੇ ਦੱਸਿਆ ਕਿ ਮਲੋਟ ਸ਼ਹਿਰ ਵਾਸੀਆਂ ਅੰਦਰ ਕਲਾ ਦਾ ਭਰਪੂਰ ਖਜਾਨਾ ਹੈ ਅਤੇ ਅਜਿਹੇ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਮਲੋਟ ਲਾਈਵ ਲਈ ਮਾਣ ਵਾਲੀ ਗੱਲ ਹੈ । ਇਸ ਮੌਕੇ ਮਲੋਟ ਲਾਈਵ ਦੀ ਟੀਮ ਗੁਰਵਿੰਦਰ ਸਿੰਘ, ਹਰਮਨਜੋਤ ਸਿੰਘ ਸਿੱਧੂ, ਜਸ਼ਨ ਸਿੱਧੂ ਆਦਿ ਵੀ ਹਾਜਰ ਸਨ ।