ਇਕਾਂਤਵਾਸ ਅਚਨਚੇਤ ਚੈਕਿੰਗ ਦੌਰਾਨ ਜੀ.ਓ.ਜੀ ਇੰਚਾਰਜ ਨੇ ਲੋੜਵੰਦ ਨੂੰ ਰਾਸ਼ਨ ਦਿੱਤਾ
ਮਲੋਟ, 23 ਮਈ (ਆਰਤੀ ਕਮਲ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਜੀ.ਓ.ਜੀ ਵੱਲੋਂ ਇਕਾਂਤਵਾਸ ਵਿਚ ਰੱਖੇ ਲੋਕਾਂ ਦੀ ਹਰ ਰੋਜ ਚੈਕਿੰਗ ਕੀਤੀ ਜਾਂਦੀ ਹੈ ਇਸ ਦੌਰਾਨ ਅੱਜ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਵੱਲੋਂ ਆਲਮਵਾਲਾ, ਵਿਰਕਾਂ, ਬੋਦੀਵਾਲਾ, ਭਗਵਾਨਪੁਰਾ, ਪਿੰਡ ਮਲੋਟ ਅਤੇ ਈਨਾਖੇੜਾ ਆਦਿ ਪਿੰਡਾਂ ਵਿਚ ਅਚਨਚੇਤ ਚੈਕਿੰਗ ਕੀਤੀ ਗਈ ।
ਇਸ ਦੌਰਾਨ ਉਹਨਾਂ ਨਾਲ ਪਿੰਡ ਆਲਮਵਾਲਾ ਵਿਖੇ ਉਥੇ ਬਤੌਰ ਬੀ.ਐਲ.ਓ ਸੇਵਾਵਾਂ ਦੇ ਰਹੇ ਸਿਹਤ ਵਿਭਾਗ ਦੇ ਮੁਲਾਜਮ ਬਲਜਿੰਦਰ ਸਿੰਘ ਸਮੇਤ ਜੀ.ਓ.ਜੀ ਸੁਰਜੀਤ ਸਿੰਘ ਅਤੇ ਜੀ.ਓ.ਜੀ ਕੁਲਵੰਤ ਸਿੰਘ ਵੀ ਸ਼ਾਮਿਲ ਸਨ । ਜੀ.ਓ.ਜੀ ਇੰਚਾਰਜ ਨੇ ਦੱਸਿਆ ਕਿ ਪਿੰਡ ਆਲਮਵਾਲਾ ਵਿਖੇ ਇਕ ਦਿਹਾੜੀਦਾਰ ਜੋ ਕਿ ਬੀਤੇ ਦੋ ਹਫਤੇ ਤੋਂ ਘਰ ਵਿਚ ਇਕਾਂਤਵਾਸ ਕੀਤਾ ਸੀ ਦੇ ਘਰ ਰਾਸ਼ਨ ਬਿੱਲਕੁਲ ਨਹੀ ਸੀ । ਜਿਸ ਕਰਕੇ ਪਿੰਡ ਦੇ ਜੀ.ਓ.ਜੀ ਸੁਰਜੀਤ ਸਿੰਘ ਦੀ ਮਦਦ ਨਾਲ ਉਸਨੂੰ ਤੁਰੰਤ ਰਾਸ਼ਨ ਲਿਆ ਕੇ ਦਿੱਤਾ ਗਿਆ । ਇਸੇ ਤਰਾਂ ਇਸੇ ਪਿੰਡ ਆਲਮਵਾਲਾ ਵਿਖੇ ਵਾਟਰਵਰਕਸ ਦੇ ਪਿਛਲੇ ਹਿੱਸੇ ਵਿਚ ਦੋ ਵਿਅਕਤੀਆਂ ਨੂੰ ਇਸ ਹਫਤੇ ਹੀ ਘਰ ਇਕਾਂਤਵਾਸ ਕੀਤਾ ਗਿਆ ਹੈ ਜਿਸ ਵਿਚ ਇਕ 15 ਸਾਲ ਦੀ ਬੱਚੀ ਵੀ ਸ਼ਾਮਿਲ ਹੈ । ਇਹਨਾਂ ਦੋਹਾਂ ਪਰਿਵਾਰਾਂ ਨੂੰ ਵੀ ਰਾਸ਼ਨ ਦੀ ਬਹੁਤ ਲੋੜ ਹੈ ਜਿਸ ਸਬੰਧੀ ਜਿਲ•ਾ ਕੰਟਰੌਲ ਰੂਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਰਾਸ਼ਨ ਭੇਜਿਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਜੀ.ਓ.ਜੀ ਤਹਿਸੀਲ ਮਲੋਟ ਦੀ ਪੂਰੀ ਟੀਮ ਵੱਲੋਂ ਕਰੀਬ ਦੋ ਦਰਜਨ ਪਿੰਡਾਂ ਦੇ ਅਚਨਚੇਤ ਦੌਰੇ ਦੌਰਾਨ ਭਾਵੇਂ ਕੋਈ ਗੈਰਹਾਜਰ ਨਹੀ ਪਾਇਆ ਗਿਆ ਪਰ ਇਹਨਾਂ ਲੋਕਾਂ ਦੀਆਂ ਰੋਜਮਰ•ਾ ਦੀਆਂ ਜਰੂਰਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਹਨਾਂ ਨੂੰ ਇਕਾਂਤਵਾਸ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ ਹੈ ।