ਸ੍ਰੀ ਮੁਕਤਸਰ ਸਾਹਿਬ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਸੁਰੱਖਿਆ ਲਈ ਸਖਤ ਉਪਾਅ ਅਪਣਾਏ ਗਏ-- ਡੀ.ਸੀ

,

ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ: ਕਰੋਨਾ ਵਾਇਰਸ ਦੇ ਬਚਾਅ ਦੇ ਚੱਲਦਿਆਂ ਜ਼ਿਲ੍ਹੇ ਵਿੱਚ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਵੀ ਕੋਵਿਡ -19 ਦੇ ਪ੍ਰਭਾਵ ਨੂੰ ਰੋਕਣ ਲਈ ਸਖਤ ਸੁਰੱਖਿਆਂ ਦੇ ਪ੍ਰਬੰਧ ਕੀਤੇ ਹੋਏ ਹਨ ।

ਕੰਪਲੈਕਸ ਦੇ ਮੁੱਖ ਪ੍ਰਵੇਸ਼ ਦੁਆਰ ਦੁਆਲੇ ਕੜੀ ਸੁਰੱਖਿਆ ਤਾਇਨਾਤ ਕਰਨ ਤੋਂ ਇਲਾਵਾ ਅਤੇ ਸਾਰੀਆਂ ਫਰਸ਼ਾਂ ਨੂੰ ਸਵੱਛ ਅਤੇ ਸਾਫ ਰੱਖਣ ਤੋਂ ਇਲਾਵਾ ਹੁਣ ਆਪਣੇ ਦਫਤਰਾਂ ਵਿਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਦੇ ਸਰੀਰ ਦਾ ਤਾਪਮਾਨ ਵੀ ਚੈੱਕ ਕੀਤਾ ਜਾ ਰਿਹਾ ਹੈ।  ਡਿਪਟੀ ਕਮਿਸ਼ਨਰ ਐਮ. ਕੇ. ਅਰਾ ਵਿੰਦ ਕੁਮਾਰ ਨੇ ਕਿਹਾ ਕਿ ਦਫਤਰਾਂ ਦੇ ਕੰਪਲੈਕਸ ਵਿੱਚ ਆਉਣ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਆਮਦ ਨੂੰ ਦੇਖਦਿਆਂ ਕਰੋਨਾ ਵਾਇਰਸ ਤੋਂ ਬਚਾਅ ਲਈ ਹਰ ਸੰਭਵ ਉਪਰਾਲੇ ਕੀਤੇ ਗਏ ਹਨ ਅਤੇ  ਕੰਪਲੈਕਸ ਦੇ ਬਾਹਰ ਹੁਣ ਇਕ ਪਾਣੀ ਦੀ ਟੈਂਕੀ ਵੀ ਲਗਾਈ ਗਈ ਹੈ ਜੋ ਪਾਣੀ ਅਤੇ ਸਾਬਣ ਦੀ ਵਰਤੋ ਹੁਣ ਪੈਰਾਂ ਨਾਲ ਪ੍ਰੈਸ਼ਰ ਦਬਾਅ ਕੇ ਕੀਤੀ ਜਾਂਦੀ ਹੈ ਅਤੇ ਹੁਣ ਕੰਪਲੈਕਸ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੇ ਹੱਥਾਂ ਨਾਲ ਪਾਣੀ ਦੀ ਟੂਟੀ ਜਾਂ ਸਾਬਣ ਨੂੰ ਹੱਥ ਲਾਉਣ ਦੀ ਜ਼ਰੂਰਤ ਨਹੀਂ ਹੈ ।

 ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਹਾਲਾਂਕਿ ਤਾਲਾਬੰਦੀ ਲਾਗੂ ਕੀਤੇ ਜਾਣ ਦੇ ਬਾਅਦ ਤੋਂ ਕੋਰੀਡੋਰਾਂ, ਦਫਤਰ ਦੇ ਕਮਰੇ,ਵਾਸ਼ਰੂਮ ਅਤੇ ਪਾਰਕਿੰਗ ਖੇਤਰ ਨੂੰ ਸਵੱਛ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ ਪਰ ਹੁਣ ਵਧੇਰੇ ਸਖਤੀ ਨਾਲ ਕੰਪਲੈਕਸ ਵਿੱਚ ਪਹੁੰਚਣ  ਵਾਲੇ ਸਰਕਾਰੀ ਕਰਮਚਾਰੀ ਵਧੇਰੇ ਸੁਰੱਖਿਅਤ ਮਹਿਸੂਸ ਕਰਦੇ ਹਨ।”                              ਕਰਮਚਾਰੀਆਂ ਨੇ ਕਿਹਾ ਕਿ ਹੁਣ ਕੋਵਿਡ -19 ਤਹਿਤ ਡਿਊਟੀ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੰਪਲੈਕਸ ਵਿੱਚ ਦਾਖਲ ਹੋਣ ਦੀ ਆਗਿਆ ਹੈ ਅਤੇ ਘੱਟੋ ਘੱਟ ਸਟਾਫ ਸਰਕਾਰੀ ਕੰਮ ਹਿੱਤ ਪ੍ਰਬੰਧਕੀ ਕੈਂਪਲੈਕਸ ਆਉਂਦੇ ਹਨ ਅਤੇ ਸਰਕਾਰੀ ਕਰਮਚਾਰੀ ਵਟਸਐਪ ਤੇ ਹਮੇਸ਼ਾਂ ਇਕ ਦੂਜੇ ਦੇ ਸੰਪਰਕ ਵਿਚ ਰਹਿੰਦੇ ਹਨ ਅਤੇ ਟੈਲੀਫੋਨਿਕ ਤੌਰ ’ਤੇ ਹੁਣ ਜ਼ਿਆਦਾਤਰ ਸਰਕਾਰੀ ਕੰਮ ਇੰਟਰਨੈਟ ਦੀ ਮੱਦਦ ਨਾਲ ਫੋਨ ਅਤੇ ਲੈਪਟਾਪ’ ਤੇ ਕੀਤੇ ਜਾ ਰਹੇ ਹਨ।