ਐਸ.ਪੀ ਕੁਲਵੰਤ ਰਾਏ ਵੱਲੋਂ ਕੀਤੀ ਗਈ ਦਾਣਾ ਮੰਡੀਆਂ ਦੀ ਚੈਕਿੰਗ

ਸ੍ਰੀ ਮੁਕਤਸਰ ਸਾਹਿਬ:- ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਕੁਲਵੰਤ ਰਾਏ ਐਸ.ਪੀ ( ਪੀ.ਬੀ.ਆਈ) ਜੀ ਵੱਲੋਂ ਜਿਲ੍ਹਾ ਅੰਦਰ ਦਾਣਾ ਮੰਡੀਆਂ ਦੀ ਚੈਕਿੰਗ ਕੀਤੀ ਗਈ। ਆੜਤੀਆਂ, ਕਿਸਾਨਾਂ ਅਤੇ ਉੱਥੇ ਕੰਮ ਕਰ ਰਹੇ ਮਜਦੂਰਾਂ ਨਾਲ ਗੱਲ ਬਾਤ ਕੀਤੀ ਗਈ। ਇਸ ਮੌਕੇ ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਜੀ ਨੇ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਦਾਣਾ ਮੰਡੀਆਂ ਵਿਚ ਜਾ ਕੇ ਅਸੀ ਚੈਕਿੰਗ ਕੀਤੀ ਗਈ ਹੈ ਅਤੇ ਉੱਥੇ ਕਿਸਾਨਾਂ ਅਤੇ ਕੰਮ ਕਰ ਰਹੇ ਮਜਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਜਿਵੇਂ ਕਿ ਪੀਣ ਵਾਲਾ ਪਾਣੀ ਅਤੇ ਰਾਤ ਨੂੰ ਸੌਣ ਲਈ ਲਗਾਏ ਤੰਬੂਆਂ ਬਾਰੇ ਸਿਵਲ ਪ੍ਰਸ਼ਾਸ਼ਨ ਨਾਲ ਮਿਲ ਕੇ ਮੋੌਕੇ ਤੇ ਹੀ ਹੱਲ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਮੌਕੇ ਸੈਨੀਟਾਈਜ਼ਰ, ਮਾਸਕ ਅਤੇ ਪੀਣ ਲਈ ਪਾਣੀ ਦੀਆਂ ਬੋਤਲਾਂ ਉਨ੍ਹਾਂ ਨੂੰ ਮੁਹੱਈਆ ਕਰਵਾਈਆਂ ਗਈਆ ਤੇ ਉਨ੍ਹਾਂ ਦੀ ਸਹਾਇਤਾ ਲਈ ਹਰ ਮੰਡੀ ਅੰਦਰ ਪੁਲਿਸ ਮੁਲਾਜਮ ਤਾਇਨਾਤ ਕੀਤੇ ਗਏ ਹਨ ਤੇ ਇਹ ਪੁਲਿਸ ਮੁਲਾਜ਼ਮ ਮੰਡੀਆਂ ਅੰਦਰ ਆ ਰਹੇ ਕਿਸਾਨਾ ਜਾਂ ਮਜਦੂਰਾਂ ਨੂੰ ਸਰੀਰਕ ਦੂਰੀ ਬਣਾਕੇ ਰੱਖਣ ਅਤੇ ਆਪਣੇ ਹੱਥਾਂ ਨੂੰ ਚੰਗੀ ਤਰਾਂ ਸਾਬਣ ਨਾਲ ਧੋ ਕੇ ਅੰਦਰ ਆਉਣ ਲਈ ਪ੍ਰੇਰਿਤ ਕਰ ਹਨ ਤਾਂ ਜੋ ਕਿਸੇ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਦੱਸਿਆਂ ਕਿ ਕਰੋਨਾ ਵਾਇਰਸ ਬਿਮਾਰੀ ਤੋਂ ਬਚਣ ਲਈ ਸਰੀਰਕ ਦੂਰੀ ਜਰੂਰ ਬਣਾ ਕੇ ਰੱਖੋ ਕਿਉਕੀ ਕਰੋਨਾ ਵਾਇਰਸ ਨੂੰ ਐਕਟਿਵ ਹੋਣ ਲਈ ਸਰੀਰ ਦੀ ਜਰੂਰਤ ਹੁੰਦੀ ਹੈ।ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਮੇਂ- ਸਮੇਂ ਵਿੱਚ ਜਾ ਚੈਕਿੰਗ ਕਰਕੇ ਆ ਰਹੀਆ ਮੁਸ਼ਕਲਾ ਦਾ ਮੌਕੇ ਤੇ ਹੱਲ ਕੀਤਾ ਜਾ ਰਿਹਾ ਹੈ।ਇਸ ਮੌਕੇ ਸ੍ਰੀ ਓਮ ਪ੍ਰਕਾਸ਼ ਐਸ.ਡੀ.ਐਮ ਗਿਦੜਬਾਹਾ, ਸ. ਗੁਰਦੀਪ ਸਿੰਘ ਬਰਾੜ ਸੈਕਟਰੀ ਮਾਰਕਿਟ ਕਮੇਟੀ ਸ੍ਰੀ ਮੁਕਤਸਰ ਸਾਹਿਬ, ਸ੍ਰੀ ਬਲਜਿੰਦਰ ਸ਼ਰਮਾ ਡੀ.ਐਮ.ਓ ਅਤੇ ਸ. ਪ੍ਰਤਪਾਲ ਸਿੰਘ ਸੈਕਟਰੀ ਮਾਰਕਿਟ ਕਮੇਟੀ ਗਿੱਦੜਬਾਹਾ ਸ਼ਾਮਿਲ ਹੋਏ।