ਸਮਾਜਸੇਵੀ ਕਰਨ ਚੁਰਾਇਆ ਵੱਲੋਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਚਾਇਨਾ ਡੋਰ ਦੇ ਕਹਿਰ ਤੋਂ ਜਾਗਰੂਕ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ

ਮਲੋਟ : ਖੂਨੀ ਚਾਇਨਾ ਡੋਰ ਦੇ ਕਹਿਰ ਤੋਂ ਬਚਣ ਲਈ ਸਮਾਜਸੇਵੀ ਕਰਨ ਚੁਰਾਇਆ ਵੱਲੋਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਵਿੱਚ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਅੱਗੇ ਅਤੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਾਪੇ ਆਪਣੀ ਨੈਤਿਕ ਜਿੰਮੇਵਾਰੀ ਸਮਝ ਕੇ ਆਪਣੇ ਬੱਚਿਆਂ ਨੂੰ ਖੂਨੀ ਚਾਇਨਾ ਡੋਰ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂੰ ਕਰਵਾਉਣ ਤਾਂ ਜੋ ਬੱਚਿਆਂ ਨੂੰ ਖੂਨੀ ਚਾਇਨਾ ਡੋਰ ਤੋਂ ਹੋਣ ਵਾਲੇ ਘਾਤਕ ਨੁਕਸਾਨ ਦਾ ਪਤਾ ਲੱਗ ਸਕੇ।

ਸੋਸ਼ਲ ਮੀਡੀਆ ਫੇਸਬੁੱਕ ਲਾਈਵ ਰਾਹੀਂ ਸਮਾਜਸੇਵੀ ਕਰਨ ਚੁਰਾਇਆ ਵੱਲੋਂ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਕੀਤੀ ਗਈ, ਜਿਸ ਵਿੱਚ ਚਾਇਨਾ ਡੋਰ ਬੇਜੁਬਾਨ ਪੰਛੀਆਂ ਲਈ ਅਤੇ ਮਨੁੱਖੀ ਜੀਵਨ ਲਈ ਖਤਰਨਾਕ ਸਾਬਿਤ ਨਜ਼ਰ ਆ ਰਹੀ ਹੈ। ਦੇਸ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚਾਇਨਾ ਡੋਰ ਨਾਲ ਬੇਜ਼ੁਬਾਨ ਪੰਛੀਆਂ ਦੇ ਨਾਲ-ਨਾਲ ਮਨੁੱਖੀ ਜਿੰਦਗੀ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਮੌਕੇ ਸਮਾਜਸੇਵੀ ਕਰਨ ਚੁਰਾਇਆ ਵੱਲੋਂ ਅਪੀਲ ਕੀਤੀ ਹੈ ਕਿ 'ਜੇ ਬਚਾਉਣੇ ਘਰਾਂ ਦੇ ਚਿਰਾਗ ਤਾਂ ਕਰੋ ਚਾਇਨਾ ਡੋਰ ਦਾ ਤਿਆਗ'। Author: Malout Live