ਨਸ਼ਾ ਰੋਕੂ ਮੁਹਿੰਮ’ ਤਹਿਤ ਥਾਣਾ ਸਿਟੀ ਮਲੋਟ ਪੁਲਿਸ ਨੇ 32 ਕਿੱਲੋਗ੍ਰਾਮ ਭੁੱਕੀ ਅਤੇ 88,000/- ਰੁਪਏ ਦੀ ਡਰੱਗ ਮਨੀ ਕੀਤੀ ਬ੍ਰਾਮਦ
ਮਲੋਟ:- ਮਾਨਯੋਗ ਸ਼੍ਰੀ ਧਰੁਮਨ ਐੱਚ.ਨਿੰਬਲੇ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਬਲਕਾਰ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸਬ ਡਿਵੀਜਨ ਮਲੋਟ ਅਤੇ ਇੰਸਪੈਕਟਰ ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਿਟੀ ਮਲੋਟ ਦੀ ਰਹਿਨੁਮਾਈ ਹੇਠ ਥਾਣਾ ਸਿਟੀ ਮਲੋਟ ਦੀ ਪੁਲਿਸ ਵੱਲੋਂ ਦੋ ਔਰਤਾਂ ਬਬਲੀ ਕੌਰ ਪੁੱਤਰੀ ਕਾਲਾ ਸਿੰਘ ਪਾਨੀ, ਗੁਰਮੀਤ ਕੌਰ ਅਤੇ ਪਰਮਜੀਤ ਕੌਰ ਪਤਨੀ ਕਾਲਾ ਸਿੰਘ ਵਾਸੀਆਨ ਪਿੰਡ ਜੰਡਵਾਲਾ ਚੜ੍ਹਤ ਸਿੰਘ ਨੂੰ 5/5 ਕਿੱਲੋ ਭੁੱਕੀ ਚੂਰਾ ਪੋਸਤ (10 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ) ਸਮੇਤ ਕਾਬੂ ਕਰਕੇ ਮੁਕੱਦਮਾ ਨੰਬਰ 175 ਮਿਤੀ 11.07.2022 ਅ/ਧ 15(B)/61/85 NDPS Act ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ।
ਦੌਰਾਨੇ ਪੁੱਛਗਿੱਛ ਬਬਲੀ ਕੌਰ ਉਕਤ ਪਾਸੋਂ 12 ਕਿੱਲੋ ਭੁੱਕੀ ਚੂਰਾ ਪੋਸਤ ਅਤੇ ਪਰਮਜੀਤ ਕੌਰ ਉਕਤ ਪਾਸੋਂ 10 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤਾ, ਜੋ ਉਕਤਾਨ ਦੋਨਾਂ ਦੋਸ਼ਣਾ ਨੇ ਬਬਲੀ ਕੌਰ ਦੇ ਘਰ ਵਿਚ ਜਮੀਨ ਵਿੱਚ ਪਲਾਸਟਿਕ ਦੀਆਂ ਪਾਣੀ ਵਾਲੀਆਂ ਟੈਂਕੀਆ ਨੱਪ ਕੇ, ਉੱਪਰ ਮਿੱਟੀ ਪਾ ਕੇ ਨੱਪੀਆ ਹੋਈਆ ਸਨ। ਜੋ ਉਕਤਾਨ ਦੋਸ਼ਣਾ ਪਾਸੋਂ ਕੁੱਲ 32 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 88,000/- ਰੁਪਏ ਡਰੱਗ ਮਨੀ ਬ੍ਰਾਮਦ ਕੀਤੀ। ਇਸ ਦੌਰਾਨ ਇੰਸਪੈਕਟਰ ਚੰਦਰ ਸ਼ੇਖਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਮੁਕੱਦਮੇ ਦੀ ਤਫਤੀਸ਼ ਅੱਗੇ ਜਾਰੀ ਹੈ। Author: Malout Live