ਜੇ.ਆਰ.ਐੱਮ ਵਰਲਡ ਸਕੂਲ ਦੇ ਖਿਡਾਰੀ ਨੇ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਜਿੱਤਿਆ ਚਾਂਦੀ ਦਾ ਤਗਮਾ

ਸਿੱਖਿਆ ਵਿਭਾਗ ਪੰਜਾਬ ਵੱਲੋਂ ਆਯੋਜਿਤ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ (ਸ਼ੂਟਿੰਗ ਮੁਕਾਬਲੇ) ਵਿੱਚ ਜੇ.ਆਰ.ਐੱਮ ਵਰਲਡ ਸਕੂਲ ਦੇ ਖਿਡਾਰੀ ਇਕਾਕਸ਼ ਸੇਠੀ ਪੁੱਤਰ ਸ਼੍ਰੀ ਸਾਹਿਲ ਸੇਠੀ ਨੇ ਸ਼ੂਟਿੰਗ ਮੁਕਾਬਲੇ ਵਿੱਚ ਭਾਗ ਲਿਆ ਗਿਆ। ਇਹ ਮੁਕਾਬਲੇ ਮਿਤੀ 15 ਸਤੰਬਰ ਤੋਂ 18 ਸਤੰਬਰ 2026 ਤੱਕ ਰੂਪ ਨਗਰ (ਪੰਜਾਬ) ਵਿਖੇ ਕਰਵਾਏ ਗਏ।

ਮਲੋਟ : ਸਿੱਖਿਆ ਵਿਭਾਗ ਪੰਜਾਬ ਵੱਲੋਂ ਆਯੋਜਿਤ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ (ਸ਼ੂਟਿੰਗ ਮੁਕਾਬਲੇ) ਵਿੱਚ ਜੇ.ਆਰ.ਐੱਮ ਵਰਲਡ ਸਕੂਲ ਦੇ ਖਿਡਾਰੀ ਇਕਾਕਸ਼ ਸੇਠੀ ਪੁੱਤਰ ਸ਼੍ਰੀ ਸਾਹਿਲ ਸੇਠੀ ਨੇ ਸ਼ੂਟਿੰਗ ਮੁਕਾਬਲੇ ਵਿੱਚ ਭਾਗ ਲਿਆ ਗਿਆ। ਇਹ ਮੁਕਾਬਲੇ ਮਿਤੀ 15 ਸਤੰਬਰ ਤੋਂ 18 ਸਤੰਬਰ 2026 ਤੱਕ ਰੂਪ ਨਗਰ (ਪੰਜਾਬ) ਵਿਖੇ ਕਰਵਾਏ ਗਏ। ਜਿਸ ਵਿੱਚ ਜੇ.ਆਰ.ਐੱਮ ਸ਼ੂਟਿੰਗ ਰੇਂਜ ਦੇ ਖਿਡਾਰੀ ਇਕਾਕਸ਼ ਸੇਠੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਅਰ ਰਾਈਫਲ (ਪੀਪ ਸਾਈਟ) ਅੰਡਰ-17 ਟੀਮ ਕੈਟਾਗਰੀ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਇਲਾਕੇ ਵਿੱਚ ਜੇ.ਆਰ.ਐੱਮ ਵਰਲਡ ਸਕੂਲ ਸ਼ੂਟਿੰਗ ਰੇਂਜ ਅਤੇ ਆਪਣੇ ਮਪਿਆ ਦਾ ਨਾਮ ਰੌਸ਼ਨ ਕੀਤਾ।

ਖਿਡਾਰੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਰਵਨੀਤ ਕੌਰ ਗਿੱਲ ਅਤੇ ਚੇਅਰਮੈਨ ਸ਼੍ਰੀ ਬਬਰੂ ਵਾਹਿਨ ਨੇ ਖਿਡਾਰੀ ਅਤੇ ਸ਼ੂਟਿੰਗ ਕੋਚ ਮੈਡਮ ਮਹਿਕਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਹੌਂਸਲਾ ਅਫਜਾਈ ਕੀਤੀ।

Author : Malout Live