ਮਲੋਟ ਵਿੱਚ ਫਰੈਂਡਸ ਬਾਸਕਿਟਬਾਲ ਅਕੈਡਮੀ ਦਾ ਸ਼ਾਨਦਾਰ ਸ਼ਾਨਦਾਰ
ਮਲੋਟ ਵਿੱਚ ਫਰੈਂਡਸ ਬਾਸਕਿਟਬਾਲ ਅਕੈਡਮੀ ਦਾ ਸ਼ਾਨਦਾਰ ਸ਼ਾਨਦਾਰ ਕੀਤਾ ਗਿਆ। ਫਰੈਂਡਸ ਬਾਸਕਿਟਬਾਲ ਅਕੈਡਮੀ ਦੇ ਕੋਚ ਮੋਹਨ ਕੁਮਾਰ ਅਤੇ ਲਲਿਤ ਕੁਮਾਰ ਵੱਲੋਂ ਬੱਚਿਆਂ ਨੂੰ ਬਾਸਕਿਟਬਾਲ ਦੀ ਸਿਖਲਾਈ ਦੇਣ ਲਈ ਕੀਤੀ ਗਈ ਇਹ ਪਹਿਲ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਅਕੈਡਮੀ ਦਾ ਸਮਾਂ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਰਹੇਗਾ।
ਮਲੋਟ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਆਪਣੇ ਚੰਗੇ ਭਵਿੱਖ ਵੱਲ ਅੱਗੇ ਵਧਣ ਲਈ ਕਰਨ ਲਈ ਹਾਲ ਹੀ ਵਿੱਚ 16 ਸਤੰਬਰ ਨੂੰ ਮਲੋਟ ਵਿਖੇ ਉਨ੍ਹਾਂ ਵੱਲੋਂ 100 ਤੋਂ ਵੱਧ ਖੇਡ ਕਿੱਟਾਂ ਵੰਡੀਆਂ ਗਈਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਸੰਦੇਸ਼ ਦਿੱਤਾ ਗਿਆ। ਖਿਡਾਰੀਆਂ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਡਾ. ਬਲਜੀਤ ਕੌਰ ਵੱਲੋਂ ਬੀਤੇ ਦਿਨ ਮਿਤੀ 21 ਸਤੰਬਰ 2026 ਨੂੰ ਫਰੈਂਡਸ ਬਾਸਕਿਟਬਾਲ ਅਕੈਡਮੀ ਦਾ ਸ਼ਾਨਦਾਰ ਉਦਘਾਟਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਪੁਰਾਣਾ ਤਹਿਸੀਲ ਰੋਡ, ਮਲੋਟ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਜਸਮੀਤ ਸਿੰਘ ਬਰਾੜ, ਸੰਜੂ ਪਰਜਾਪਤ ਪ੍ਰਧਾਨ ਮਲੋਟ, ਰਾਜੂ ਸ਼ਰਮਾ, ਅਮਰ ਪਰਜਾਪਤੀ, ਖੁਸ਼ਦੀਪ ਸਿੰਗਲਾ ਅਤੇ ਸੁਦੇਸ਼ ਪਾਲ ਸਿੰਘ ਵੱਲੋਂ ਅਕੈਡਮੀ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਅਕੈਡਮੀ ਦੇ ਪ੍ਰਧਾਨ ਅਤੇ ਪੂਰੀ ਟੀਮ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ, ਮਿਹਨਤ ਕਰਨ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਨੂੰ ਖੇਡਾਂ ਰਾਹੀਂ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਅਤੇ ਅਨੁਸ਼ਾਸਨ ਨਾਲ ਅੱਗੇ ਵਧਣ ਦਾ ਸੰਦੇਸ਼ ਦਿੱਤਾ ਗਿਆ। ਫਰੈਂਡਸ ਬਾਸਕਿਟਬਾਲ ਅਕੈਡਮੀ ਦੇ ਕੋਚ ਮੋਹਨ ਕੁਮਾਰ ਅਤੇ ਲਲਿਤ ਕੁਮਾਰ ਵੱਲੋਂ ਬੱਚਿਆਂ ਨੂੰ ਬਾਸਕਿਟਬਾਲ ਦੀ ਸਿਖਲਾਈ ਦੇਣ ਲਈ ਕੀਤੀ ਗਈ ਇਹ ਪਹਿਲ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਅਕੈਡਮੀ ਦਾ ਸਮਾਂ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਰਹੇਗਾ। ਕੋਚ ਸਾਹਿਬਾਨ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਕੀਤੀ ਜਾ ਰਹੀ ਇਹ ਪਹਿਲ ਸ਼ਲਾਘਾਯੋਗ ਹੈ। ਵਧੇਰੇ ਜਾਣਕਾਰੀ ਲਈ ਕੋਚ ਮੋਹਨ ਕੁਮਾਰ (9779898717) ਅਤੇ ਲਲਿਤ ਕੁਮਾਰ (7526848303) ਨਾਲ ਸੰਪਰਕ ਕਰੋ।
Author : Malout Live



