ਡੀ.ਏ.ਵੀ ਐਡਵਰਡਗੰਜ ਹਸਪਤਾਲ, ਮਲੋਟ ਵਿਖੇ ਨੱਕ, ਕੰਨ ਅਤੇ ਗਲੇ ਦੇ ਕੈਂਪ ਵਿੱਚ 160 ਮਰੀਜ਼ਾਂ ਨੇ ਲਿਆ ਲਾਹਾ

ਕ੍ਰਿਸ਼ਨਾ ਸੇਵਾ ਦਲ ਅਤੇ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਵੱਲੋਂ ਡੀ.ਏ.ਵੀ ਐਡਵਰਡਗੰਜ ਹਸਪਤਾਲ ਵਿਖੇ ਕੈਂਪ ਨੱਕ, ਕੰਨ ਅਤੇ ਗਲੇ ਦੀਆਂ ਬੀਮਾਰੀਆਂ ਸੰਬੰਧੀ ਲਗਾਏ ਕੈਂਪ ਵਿੱਚ 160 ਲੋਕਾਂ ਨੇ ਲਾਹਾ ਲਿਆ। ਜਾਣਕਾਰੀ ਦਿੰਦਿਆਂ ਸ਼੍ਰੀ ਕ੍ਰਿਸ਼ਨਾ ਸੇਵਾ ਦਲ ਦੇ ਪ੍ਰਧਾਨ ਅਤੇ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਦੇ ਸੇਵਾਦਾਰ ਲਾਜਿੰਦਰ ਕਾਲੜਾ ਨੇ ਦੱਸਿਆ ਕਿ ਕੈਂਪ ਦੌਰਾਨ ਨੱਕ, ਕੰਨ ਅਤੇ ਗਲੇ ਦੇ ਰੋਗਾਂ ਦੇ ਮਾਹਿਰ ਡਾ.ਐਮ.ਐੱਸ ਟੀਨਾ ਵੱਲੋਂ 160 ਮਰੀਜ਼ਾਂ ਦੀ ਜਾਂਚ ਕੀਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕ੍ਰਿਸ਼ਨਾ ਸੇਵਾ ਦਲ ਅਤੇ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਵੱਲੋਂ ਡੀ.ਏ.ਵੀ ਐਡਵਰਡਗੰਜ ਹਸਪਤਾਲ ਵਿਖੇ ਕੈਂਪ ਨੱਕ, ਕੰਨ ਅਤੇ ਗਲੇ ਦੀਆਂ ਬੀਮਾਰੀਆਂ ਸੰਬੰਧੀ ਲਗਾਏ ਕੈਂਪ ਵਿੱਚ 160 ਲੋਕਾਂ ਨੇ ਲਾਹਾ ਲਿਆ। ਜਾਣਕਾਰੀ ਦਿੰਦਿਆਂ ਸ਼੍ਰੀ ਕ੍ਰਿਸ਼ਨਾ ਸੇਵਾ ਦਲ ਦੇ ਪ੍ਰਧਾਨ ਅਤੇ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਦੇ ਸੇਵਾਦਾਰ ਲਾਜਿੰਦਰ ਕਾਲੜਾ ਨੇ ਦੱਸਿਆ ਕਿ ਕੈਂਪ ਦੌਰਾਨ ਨੱਕ, ਕੰਨ ਅਤੇ ਗਲੇ ਦੇ ਰੋਗਾਂ ਦੇ ਮਾਹਿਰ ਡਾ.ਐਮ.ਐੱਸ ਟੀਨਾ ਵੱਲੋਂ 160 ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਾਂਚ ਉਪਰੰਤ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕੰਨਾਂ ਦੀ ਗੰਭੀਰ ਬੀਮਾਰੀ ਵਾਲੇ ਮਰੀਜ਼ਾਂ ਦਾ ਮਸ਼ੀਨਾਂ ਰਾਹੀਂ ਚੈੱਕਅਪ ਕਰਨ ਦੇ ਨਾਲ-ਨਾਲ 30 ਕੰਨਾਂ ਵਾਲੀਆਂ ਮਸ਼ੀਨਾਂ ਫ੍ਰੀ ਦਿੱਤੀਆਂ ਗਈਆਂ।

ਇਸ ਦੌਰਾਨ ਜਨਰਲ ਮਰਚੈਂਟਸ ਐਂਡ ਰੈਡੀਮੇਡ ਗਾਰਮੇਂਟਸ ਐਸੋਸੀਏਸ਼ਨ ਦੇ ਪ੍ਰਧਾਨ ਪਾਲੀ ਮੱਕੜ, ਜੱਜ ਭਾਈ ਰਾਖੀਵਾਲਾ, ਲਾਈਨਜ਼ ਕਲੱਬ ਦੇ ਅਸ਼ਵਨੀ ਮੱਕੜ, ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਦੇ ਸਰਪ੍ਰਸਤ ਸ਼੍ਰੀ ਨੰਦ ਸਿੰਘ ਕਾਲੜਾ, ਸਮਾਜਸੇਵੀ ਤੇ ਧਾਰਮਿਕ ਸੰਗਠਨਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਆਰ.ਟੀ.ਆਈ ਦੇ ਜੋਨੀ ਸੋਨੀ ਵਿਸ਼ੇਸ਼ ਰੂਪ ਵਿੱਚ ਪੁੱਜੇ। ਇਸ ਦੌਰਾਨ ਸ਼੍ਰੀ ਕ੍ਰਿਸ਼ਨਾ ਸੇਵਾ ਦਲ ਦੇ ਸੇਵਾਦਾਰ ਹੈਪੀ ਬਾਂਸਲ, ਅਨਿਲ ਸਿੰਗਲਾ, ਵਰਿੰਦਰ ਤਨੇਜਾ, ਜਤਿੰਦਰ ਸਿਡਾਨਾ, ਵਿਸ਼ੂ ਗੁਪਤਾ, ਪਵਨ ਫੁੱਟੇਲਾ, ਸੰਜੇ ਗੋਇਲ, ਕਾਲੀ ਕਮਰਾ, ਸੰਜੀਵ ਅਨੇਜਾ, ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਦੇ ਇਕਬਾਲ ਸਿੰਘ ਡੰਗ, ਰਾਜ ਕੁਮਾਰ, ਰਾਮ ਅਵਤਾਰ, ਉਦੈਵੀਰ, ਕੁਲਦੀਪ ਸਿੰਘ, ਚੰਦਰ ਮੋਹਨ ਸੇਠੀ ਆਦਿ ਵੱਲੋਂ ਵੱਧ ਚੜ੍ਹ ਕੇ ਸੇਵਾ ਨਿਭਾਈ ਗਈ।

Author : Malout Live