ਨਵੇਂ ਸਾਲ ਮੌਕੇ ਸ਼੍ਰੀ ਵੈਸ਼ਨੋ ਦੁਰਗਾ ਮੰਦਿਰ, ਮਲੋਟ ਵਿਖੇ ਕੀਤਾ ਜਾਵੇਗਾ ਵਿਸ਼ੇਸ਼ ਪ੍ਰੋਗਰਾਮ
ਸ਼੍ਰੀ ਵੈਸ਼ਨੋ ਦੁਰਗਾ ਮੰਦਿਰ ਦੇ ਪ੍ਰਧਾਨ ਜਗਜੀਵਨ ਦਾਸ ਸੁਖੀਜਾ ਅਤੇ ਮੰਦਿਰ ਕਮੇਟੀ ਵੱਲੋਂ ਨਵੇਂ ਸਾਲ ਮੌਕੇ ਸ਼੍ਰੀ ਵੈਸ਼ਨੋ ਦੁਰਗਾ ਮੰਦਿਰ ਮੇਨ ਬਜ਼ਾਰ ਗਲੀ ਨੰਬਰ-6, ਮਲੋਟ ਵਿਖੇ ਅੱਜ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਵੈਸ਼ਨੋ ਦੁਰਗਾ ਮੰਦਿਰ ਦੇ ਪ੍ਰਧਾਨ ਜਗਜੀਵਨ ਦਾਸ ਸੁਖੀਜਾ ਅਤੇ ਮੰਦਿਰ ਕਮੇਟੀ ਵੱਲੋਂ ਨਵੇਂ ਸਾਲ ਮੌਕੇ ਸ਼੍ਰੀ ਵੈਸ਼ਨੋ ਦੁਰਗਾ ਮੰਦਿਰ ਮੇਨ ਬਜ਼ਾਰ ਗਲੀ ਨੰਬਰ-6, ਮਲੋਟ ਵਿਖੇ ਅੱਜ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਪ੍ਰੋਗਰਾਮ ਦੌਰਾਨ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਰਾਤ 7:30 ਵਜੇ ਤੋਂ 8:15 ਵਜੇ ਤੱਕ ਅਤੇ ਮਹਾਂਮਾਈ ਦੀ ਚੌਂਕੀ ਰਾਤ 9:00 ਵਜੇ ਤੋਂ 12:00 ਵਜੇ ਤੱਕ ਹੋਵੇਗੀ। ਇਸ ਤੋਂ ਬਾਅਦ ਦੁੱਧ ਤੇ ਮਠਿਆਈ ਦਾ ਪ੍ਰਸ਼ਾਦ ਵੰਡਿਆ ਜਾਵੇਗਾ। ਮੰਦਿਰ ਪ੍ਰਬੰਧਕਾਂ ਨੇ ਸਾਰੇ ਸ਼ਰਧਾਲੂਆਂ ਨੂੰ ਇਸ ਪਵਿੱਤਰ ਮੌਕੇ 'ਤੇ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ।
Author : Malout Live