ਮਲੋਟ ਦੇ ਲੋਹਾ ਬਾਜ਼ਾਰ ਜੁਨੇਜਾ ਹਸਪਤਾਲ ਦੇ ਸਾਹਮਣੇ ਮੋਟਰਸਾਇਕਲ ਹੋਇਆ ਚੋਰੀ

ਮਲੋਟ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹੀ ਹੀ ਘਟਨਾ ਮਲੋਟ ਦੇ ਲੋਹਾ ਬਾਜ਼ਾਰ ਜੁਨੇਜਾ ਹਸਪਤਾਲ ਦੇ ਸਾਹਮਣੇ ਵਾਪਰੀ। ਪਿੰਡ ਅਸਪਾਲਾ ਦੇ ਵਸਨੀਕ ਜਗਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਦਾ ਮੋਟਰਸਾਇਕਲ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਚੋਰੀ ਕਰ ਲਿਆ ਗਿਆ।

ਮਲੋਟ : ਮਲੋਟ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹੀ ਹੀ ਘਟਨਾ ਮਲੋਟ ਦੇ ਲੋਹਾ ਬਾਜ਼ਾਰ ਜੁਨੇਜਾ ਹਸਪਤਾਲ ਦੇ ਸਾਹਮਣੇ ਵਾਪਰੀ। ਪਿੰਡ ਅਸਪਾਲਾ ਦੇ ਵਸਨੀਕ ਜਗਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਦਾ ਮੋਟਰਸਾਇਕਲ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਚੋਰੀ ਕਰ ਲਿਆ ਗਿਆ। ਜਗਪ੍ਰੀਤ ਸਿੰਘ ਨੇ ਆਪਣਾ ਮੋਟਰਸਾਇਕਲ ਜੁਨੇਜਾ ਹਸਪਤਾਲ ਦੇ ਸਾਹਮਣੇ ਲਾਕ ਲਗਾ ਕੇ ਖੜ੍ਹਾ ਕੀਤਾ ਸੀ।

ਜਗਪ੍ਰੀਤ ਸਿੰਘ ਅਨੁਸਾਰ ਉਸਦਾ ਮੋਟਰਸਾਇਕਲ ਬੀਤੇ ਦਿਨੀਂ ਕਰੀਬ ਸਵੇਰੇ 9:00 ਵਜੇ ਖੜ੍ਹਾ ਕੀਤਾ ਸੀ ਅਤੇ ਦੁਪਹਿਰ 2:10 ਵਜੇ ਚੋਰੀ ਹੋ ਗਿਆ। ਮੋਟਰਸਾਇਕਲ Hero CT 100,  ਨੰਬਰ PB 30Q 2641, ਮਾਡਲ 2015, ਕਲਰ ਨੀਲਾ ਅਤੇ ਬਲੈਕ, ਇੰਜਨ ਨੰਬਰ 52496, ਚੈਸੀ ਨੰਬਰ 02435 ਹੈ। ਜਗਪ੍ਰੀਤ ਸਿੰਘ ਨੇ ਥਾਣਾ ਮਲੋਟ ਦੇ ਐੱਸ.ਐਚ.ਓ ਨੂੰ ਬੇਨਤੀ ਕੀਤੀ ਕਿ ਜੁਨੇਜਾ ਹਸਪਤਾਲ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਾਣ। ਉਕਤ ਅਣਪਛਾਤੇ ਚੋਰ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਨੰਬਰ 75082 -52433 ਤੇ ਸੰਪਰਕ ਕਰੇ।

Author : Malout Live