ਵਿਸ਼ਵ ਪ੍ਰਸਿੱਧ ਚਿੱਤਰਕਾਰ ਸ.ਜਰਨੈਲ ਸਿੰਘ 'ਖੁਲ੍ਹੀਆਂ ਗੱਲਾਂ' ਤਹਿਤ ਰੂਬਰੂ ਪ੍ਰੋਗਰਾਮ 'ਚ ਹੋਏ ਸਨਮੁੱਖ
ਮਲੋਟ :- ਲੋਕ ਰੰਗ ਮੰਚ ਰਜਿ ਮਲੋਟ ਵੱਲੋਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਸ.ਜਰਨੈਲ ਸਿੰਘ ਨਾਲ ਏਬਲ ਆਰਟ ਗੈਲਰੀ ਸਕਾਈ ਮਾਲ ਮਲੋਟ ਵਿਖੇ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਉਹ ਸਰੋਤਿਆਂ ਅਤੇ ਦਰਸ਼ਕਾਂ ਨਾਲ ਖੁਲ੍ਹੀਆਂ ਗੱਲਾਂ ਕਰਦੇ ਹੋਏ ਸਨਮੁੱਖ ਹੋਏ । ਸਭ ਤੋਂ ਪਹਿਲਾਂ ਮੰਚ ਦੇ ਅਹੁਦੇਦਾਰ ਨਿਰਮਲ ਦਿਉਲ ਨੇ ਮੁੱਖ ਮਹਿਮਾਨ ਅਤੇ ਪਹੁੰਚੀਆਂ ਸਨਮਾਨ ਯੋਗ ਸ਼ਖਸ਼ੀਅਤਾਂ ਨੂੰ ਮੰਚ ਦੀ ਤਰਫੋਂ ਜੀ ਆਇਆਂ ਕਿਹਾ ਅਤੇ ਮੰਚ ਦੇ ਚਾਰ ਦਹਾਕਿਆਂ ਦੇ ਸ਼ਾਨਦਾਰ ਸਫਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।ਉਸ ਤੋਂ ਬਾਦ ਰਿਸ਼ੀ ਹਿਰਦੇ ਪਾਲ ਅਤੇ ਜਸਵੀਰ ਸੇਖੋਂ ਨੇ ਜਰਨੈਲ ਸਿੰਘ ਦੇ ਪਿਤਾ ਸ ਕਿਰਪਾਲ ਸਿੰਘ ਵੱਲੋਂ ਸਿੱਖ ਇਤਿਹਾਸ ਦੀਆਂ ਲਾਸਾਨੀ ਸ਼ਹਾਦਤਾਂ ਦੇ ਧਾਰਮਿਕ ਚਿਤਰਨ ਦੇ ਵੱਡਮੁੱਲੇ ਯੋਗਦਾਨ ਦਾ ਜਿਕਰ ਕੀਤਾ ਅਤੇ ਉਨ੍ਹਾਂ ਤੋਂ ਬਾਦ ਜਰਨੈਲ ਸਿੰਘ ਵੱਲੋਂ ਉਨ੍ਹਾਂ ਦੇ ਵਿਖਾਏ ਰਸਤੇ ਤੇ ਚੱਲਦਿਆਂ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਪੁਰਾਤਨ ਸੱਭਿਆਚਾਰ ਨੂੰ ਵੀ ਰੂਪਮਾਨ ਕਰਨ ਬਾਰੇੇ ਦੱਸਦਿਆਂ ਉਹਨਾਂ ਦੀਆਂ ਵਿਸ਼ਵ ਪੱਧਰ ਤੇ ਲੱਗੀਆਂ ਪਰਦਰਸ਼ਨੀਆ ਅਤੇ ਦੁਨੀਆਂ ਭਰ ਤੋਂ ਮਿਲੇ ਮਾਣ ਸਨਮਾਨਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਗਾਇਕ ਬਲਰਾਜ ਮਾਨ, ਗਾਇਕਾ ਜਸਪ੍ਰੀਤ ਜੱਸੀ, ਪਵਨਦੀਪ ਚੌਹਾਨ, ਸੱਤ ਪਾਲ ਭੂੰਦੜ ਨੇ ਵੀ ਆਪਣੀ ਦਮਦਾਰ ਗਾਇਕੀ ਰਾਹੀਂ ਸਰੋਤਿਆਂ ਨੂੰ ਕੀਲਿਆ। ਇਸ ਮੌਕੇ ਸਰੋਤਿਆਂ ਦੇ ਸਨਮੁਖ ਹੁੰਦਿਆਂ ਜਰਨੈਲ ਸਿੰਘ ਨੇ ਆਪਣੇ ਕਲਾਤਮਕ ਸਫਰ ਦਾ ਜ਼ਿਕਰ ਕਰਦਿਆਂ ਆਪਣੇ ਪਿਤਾ ਜੀ ਨੂੰ ਹੀ ਆਪਣਾ ਗੁਰੂ ਦੱਸਦਿਆਂ ਇਸ ਕਲਾ ਦੀਆਂ ਬਾਰੀਕੀਆਂ ਅਤੇ ਕਠਿਨ ਤਪੱਸਿਆ ਅਤੇ ਸਾਧਨਾ ਬਾਰੇ ਜਿਕਰ ਕਰਦਿਆਂ ਸਮੇ ਸਮੇ ਸਿਰ ਕੀਤੇ ਸਵਾਲਾਂ ਦੇ ਜਵਾਬ ਵੀ ਬਾਖੂਬੀ ਦਿੱਤੇ।ਅਜਮੇਰ ਸਿੰਘ ਬਰਾੜ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ। ਇਸ ਮੌਕੇ ਚਿਤਰਕਾਰ ਤਰਸੇਮ ਰਾਹੀ ਨੇ ਸਰਦਾਰ ਜਰਨੈਲ ਸਿੰਘ ਨਾਲ ਸਮੇਂ ਸਮੇਂ ਸਿਰ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ। ਕੈਨੇਡਾ ਰਹਿੰਦੇ ਜਸਵੰਤ ਸਿੰਘ ਬਰਾੜ ਨੇ ਵਿਦੇਸ਼ ਵੱਸਦੇ ਪੰਜਾਬੀਆਂ ਦੀ ਜੀਵਨ ਸ਼ੈਲੀ ਅਤੇ ਮੁਸ਼ਕਿਲਾਂ ਬਾਰੇ ਚਾਨਣਾ ਪਾਇਆ। ਹਰਪਰੀਤ ਸਿੰਘ ਸਾਬਕਾ ਐਮ ਐਲ ਏ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਅਜਿਹੇ ਪਰੋਗਰਾਮਾਂ ਨੂੰ ਉਸਾਰੂ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਦੱਸਿਆ।ਇਸ ਮੌਕੇ ਸ਼ੀ ਨੱਥੂ ਰਾਮ ਗਾਂਧੀ ਬਲਾਕ ਕਾਂਗਰਸ ਪਰਧਾਨ, ਸ਼੍ਰੀ ਰਾਜ ਰੱਸੇ ਵੱਟ, ਸ਼ੁੱਭਦੀਪ ਬਿੱਟੂ, ਕੁਲਵਿੰਦਰ ਪੂਨੀਆ, ਪਰਮਿੰਦਰ ਪੰਮਾ ਬਰਾੜ, ਪਰਦੀਪ ਰੱਸੇ ਵੱਟ, ਸੁਰਿੰਦਰ ਚਰਾਇਆ, ਐਡਵੋਕੇਟ ਜਸਪਾਲ ਔਲਖ, ਡਾਕਟਰ ਗੁਰਜੰਟ ਸਿੰਘ ਸੇਖੋਂ, ਮਾਸਟਰ ਹਿੰਮਤ ਸਿੰਘ, ਸੁਦਰਸ਼ਨ ਜੱਗਾ, ਰੋਹਿਤ ਕਾਲੜਾ ਮਾਸਟਰ ਕੁਲਵਿੰਦਰ ਸਿੰਘ, ਕੁਲਦੀਪ ਦਾਨੇਵਾਲਾ ਪ੍ਰੀਤ ਰਾਜਪਾਲ, ਮਨਜੀਤ ਸੂਖਮ, ਪਰਮਜੀਤ ਢਿੱਲੋਂ, ਸੰਜੇ ਕੁਮਾਰ, ਪਵਨ ਮਲੋਟੀਆ, ਹਰਦੀਪ ਭਾਈਕਾ, ਪ੍ਰਿਤਪਾਲ ਮਾਨ, ਜਜਬੀਰ ਸੰਧੂ, ਹਰਵਿੰਦਰ ਸੀਚਾ, ਹਰਪ੍ਰੀਤ ਸਿੰਘ ਹੈਪੀ, ਹਰਿੰਦਰ ਖਲਾਰਾ, ਦਵਿੰਦਰ ਪੁਰਬਾ ਅਨੂਪ ਸਿੱਧੂ ਤੇ ਲੋਕ ਰੰਗ ਮੰਚ ਦੇ ਮੈਂਬਰ ਜੱਸਾ ਕੰਗ ਟੀਟੂ ਸੰਧੂ ਪਰਮਿੰਦਰ ਬਰਾੜ , ਪਰਮਜੀਤ ਥੇੜੀ, ਹੰਸ ਰਾਜ ਫੂਲੇ ਵਾਲਾ ਹਾਜ਼ਰ ਸਨ।