ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ
ਮਲੋਟ:- ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਹੰਗਾਮੀ ਮੀਟਿੰਗ ਬੀਤੇ ਦਿਨੀਂ ਜ਼ੋਨ ਪ੍ਰਧਾਨ ਸ੍ਰੀ ਜਲੌਰ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਮਲੋਟ ਵਿਖੇ ਹੋਈ। ਮੀਟਿੰਗ ' ਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਅਪਣਾਈਆਂ ਜਾ ਰਹੀਆਂ ਨਵੀਂਆਂ ਨੀਤੀਆਂ ਰਾਹੀਂ ਉਪ ਮੰਡਲ ਇੰਜੀਨੀਅਰ ਅਤੇ ਸਹਾਇਕ , ਜੂਨੀਅਰ ਇੰਜੀਨੀਅਰਜ਼ ' ਤੇ ਪਾਏ ਜਾ ਰਹੇ ਵਾਧੂ ਬੋਝ ਸਬੰਧੀ ਵੀ ਚਰਚਾ ਕੀਤੀ ਗਈ। ਜਥੇਬੰਦੀ ਦੇ ਮੈਂਬਰਾਂ ਵਲੋਂ ਦੱਸਿਆ ਗਿਆ ਕਿ ਵਿਭਾਗ ਦੁਆਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਜਲ ਸਪਲਾਈ ਸਕੀਮਾਂ ਤਹਿਤ ਕਰਵਾਏ ਗਏ ਵੱਖ - ਵੱਖ ਕੰਮਾਂ ਦੀ ਅਦਾਇਗੀ ਸਬੰਧਿਤ ਫਰਮਾਂ, ਠੇਕੇਦਾਰਾਂ ਨੂੰ ਨਾ ਕਰਨ ਹਿੱਤ ਅਦਾਇਗੀ ' ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਸੀ ਕਿ ਸਬੰਧਿਤ ਕੰਮਾਂ ਦਾ ਆਡਿਟ ਵਿਭਾਗ ਦੇ ਅਧਿਕਾਰੀਆਂ ਤੋਂ ਕਰਵਾਇਆ ਜਾਵੇਗਾ, ਜਦਕਿ ਸਬੰਧਿਤ ਕੰਮ ਪਿਛਲੇ ਸਾਲਾਂ ' ਚ ਹੀ ਮੁਕੰਮਲ ਹੋ ਚੁੱਕੇ ਹਨ । ਆਗੂਆਂ ਨੇ ਕਿਹਾ ਕਿ ਵਿਭਾਗ ਦੁਆਰਾ ਅਦਾਇਗੀਆਂ ਨੂੰ ਰੋਕਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਉਕਤ ਕੰਮਾਂ ਦੇ ਆਡਿਟ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ । ਹੁਣ ਸਬੰਧਿਤ ਪ੍ਰਾਈਵੇਟ ਕੰਪਨੀਆਂ ਦੁਆਰਾ ਕੀਤੇ ਜਾ ਰਹੇ ਆਡਿਟ ਰਾਹੀਂ ਵਿਭਾਗ ਦੁਆਰਾ ਜਾਣ ਬੁੱਝ ਕੇ ਵਾਰ-ਵਾਰ ਕੰਮਾਂ ਦੀ ਜਾਂਚ ਕਰਵਾ ਕੇ ਸਬੰਧਿਤ ਉਪ ਮੰਡਲ ਇੰਜੀਨੀਅਰਜ਼ ਅਤੇ ਸਹਾਇਕ / ਜੂਨੀਅਰ ਇੰਜੀਨੀਅਰਜ਼ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।