ਘਰਾਂ ਵਿਚ ਇਕਾਂਤਵਾਸ ਕੀਤੇ ਗਏ ਲੋਕਾਂ ਦੀ ਸਿਹਤ ਵਿਭਾਗ ਵਲੋਂ ਕੀਤੀ ਗਈ ਜਾਂਚ

ਮਲੋਟ:- ਐਸ.ਡੀ.ਐਮ ਮਲੋਟ ਸ. ਗੋਪਾਲ ਸਿੰਘ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਅਤੇ ਪੁਲਿਸ ਪ੍ਰਸਾਸ਼ਨ ਦੇ ਨੁਮਾਇੰਦਿਆਂ ਨੇ ਘਰ ਘਰ ਜਾਕੇ ਇਕਾਂਤਵਾਸ ਕੀਤੇ ਹੋਏ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਮਲੋਟ ਸ. ਗੋਪਾਲ ਸਿੰਘ ਨੇ ਦੱਸਿਆ ਕਿ ਜਿਸ ਤਰਾਂ ਜ਼ਿਲਾ ਪ੍ਰਸਾਸ਼ਨ ਵਲੋਂ ਅਜਿਹੀ ਜਾਂਚ ਦੀ ਪ੍ਰਕ੍ਰਿਆ ਹੋਰ ਥਾਵਾਂ ਤੇ ਚਲ ਰਹੀ ਹੈ ਉਸ ਪ੍ਰਕਾਰ ਇਹ ਜਾਂਚ ਅੱਜ ਮਲੋਟ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੀ ਗਈ। ਪਿੰਡ ਸਰਾਂਵਾ ਬੋਦਲਾ, ਫਾਰੀਦਕੇਰਾ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਦੀ ਚੈਕਿੰਗ ਕੀਤੀ ਗਈ। ਉਨਾਂ ਦੱਸਿਆ ਕਿ ਅਜਿਹੀ ਜਾਂਚ ਦਾ ਮੰਤਵ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਦਾ ਹੈ। ਉਨਾਂ ਵਲੋਂ ਲੋਕਾਂ ਨੂੰ ਆਪਣਾ ਆਲਾ ਦੁਆਲਾ ਅਤੇ ਆਪਣੇ ਹੱਥਾਂ ਨੂੰ ਹਰ ਘੰਟੇ ਬਾਅਦ ਸਾਫ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ। ਐਸ.ਡੀ.ਐਮ ਨੇ ਦੱਸਿਆ ਕਿ ਹੁਣ ਤੱਕ ਦੀਆਂ ਰਿਪੋਟਾਂ ਅਨੁਸਾਰ ਕਰੋਨਾ ਪਾਜਿਟਿਵ ਪਾਏ ਗਏ ਤਕਰੀਬਨ ਸਾਰੇ ਹੀ ਮਰੀਜਾਂ ਦੀ ਸਿਹਤ ਚੰਗੀ ਦੱਸੀ ਜਾ ਰਹੀ ਹੈ। ਉਨਾਂ ਇਲਾਕਾਂ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਤੋਂ ਨਜਿੱਠਣ ਲਈ ਜ਼ਿਲਾ ਪ੍ਰਸਾਸ਼ਨ ਵਲੋਂ ਪੁਖਤਾ ਪ੍ਰਬੰਦ ਕੀਤੇ ਗਏ ਹਨ। ਉਨਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਆਪਣੇ ਘਰਾਂ ਵਿਚ ਰਹੋ, ਸੁਰਖਿੱਅਤ ਰਹੋ ਅਤੇ ਜਰੂਰੀ ਕੰਮਾਂ ਲਈ ਹੀ ਬਾਹਰ ਜਾਣਾ ਚਾਹੀਦਾ ਹੈ