ਜ਼ਿਲੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ 845602 ਮੀਟਰਕ ਟਨ ਕਣਕ ਦੀ ਆਮਦ
ਸ੍ਰੀ ਮੁਕਤਸਰ ਸਾਹਿਬ:- ਸ੍ਰੀ ਅਜੈਪਾਲ ਸਿੰਘ ਬਰਾੜ ਜ਼ਿਲਾ ਮੰਡੀ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਜ਼ਿਲੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦਾ ਕੰਮ ਕਰੋਨਾ ਵਾਇਰਸ ਦੇ ਚੱਲਦਿਆਂ ਪੂਰੀ ਸਾਵਧਾਨੀ ਨਾਲ ਚੱਲ ਰਿਹਾ ਹੈ। ਉਹਨਾਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਜ਼ਿਲੇ ਵਿੱਚ ਬਣਾਏ ਗਏ 240 ਖਰੀਦ ਕੇਂਦਰਾਂ ਵਿੱਚ ਹੁਣ ਤੱਕ 845602 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋ ਵੱਖ ਵੱਖ ਖਰੀਦ ਏਜੰਸੀਆਂ 839186 ਮੀਟਰਕ ਟਨ ਕਣਕ ਖਰੀਦ ਕੀਤੀ ਜਾ ਚੁੱਕੀ ਹੈ।
ਜ਼ਿਲਾ ਮੰਡੀ ਅਫਸਰ ਨੇ ਦੱਸਿਆਂ ਕਿ ਪਨਗ੍ਰੇਨ ਵਲੋਂ 235046 ਮੀਟਰਕ, ਐਫ.ਸੀ.ਆਈ ਵਲੋ 67752 ਮੀਟਰਕ, ਮਾਰਕਫੈਡ ਵਲੋਂ 205036 ਮੀਟਰਕ ਪਨਸਪ ਵਲੋਂ 185104 ਮੀਟਰਕ, ਵੇਅਰ ਹਾਊਸ ਵਲੋਂ 146248 ਮੀਟਰਕ ਟਨ ਕਣਕ ਖਰੀਦ ਕੀਤੀ ਜਾ ਚੁੱਕੀ ਹੈ।
ਜ਼ਿਲਾ ਮੰਡੀ ਅਫਸਰ ਨੇ ਦੱਸਿਆਂ ਕਿ ਸਾਰੀਆਂ ਅਨਾਜ ਮੰੰਡੀਆ ਵਿੱਚ ਲੋਕਾਂ ਦੀ ਸਹੂਲਤ ਲਈ ਪੀਣ ਵਾਲਾ ਪਾਣੀ ਅਤੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਸਾਫ ਸਫਾਈ ਅਤੇ ਸੈਨੀਟਾਈਜਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸਮੇਂ ਸਮੇਂ ਸੈਨੀਟਾਈਜੇਸ਼ਨ ਵੀ ਕੀਤੀ ਜਾ ਰਹੀ ਹੈ । ਇਸ ਮੌਕੇ ਤੇ ਸ੍ਰੀ ਬਲਜਿੰਦਰ ਸਿੰਘ ਸ਼ਰਮਾ ਵੀ ਮੌਜੂਦ ਸਨ।