ਪ੍ਰੋ. ਰੁਪਿੰਦਰ ਰੂਬੀ ਵੱਲੋਂ ਸਾਂਸਦ ਘੁਬਾਇਆ ਦਾ ਵਿਸ਼ੇਸ਼ ਧੰਨਵਾਦ- ਬਾਰ ਐਸੋਸੀਏਸ਼ਨ ਮਲੋਟ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਜਾਰੀ

ਬਾਰ ਐਸੋਸੀਏਸ਼ਨ ਮਲੋਟ ਨੂੰ ਦੋ ਲੱਖ ਰੁਪਏ ਦੀ ਵਿਕਾਸ ਕਾਰਜ ਰਾਸ਼ੀ ਜਾਰੀ ਕਰਨ ਤੇ ਹਲਕਾ ਇੰਚਾਰਜ ਮਲੋਟ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਸਾਂਸਦ ਸ਼ੇਰ ਸਿੰਘ ਘੁਬਾਇਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਹੀ ਬਾਰ ਐਸੋਸੀਏਸ਼ਨ ਮਲੋਟ ਨੇ ਇੱਕ ਸਮਾਗਮ ਰਾਹੀਂ ਸਾਂਸਦ ਸ. ਘੁਬਾਇਆ ਨੂੰ ਬਾਰ ਐਸੋਸੀਏਸ਼ਨ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ ਸੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬਾਰ ਐਸੋਸੀਏਸ਼ਨ ਮਲੋਟ ਨੂੰ ਦੋ ਲੱਖ ਰੁਪਏ ਦੀ ਵਿਕਾਸ ਕਾਰਜ ਰਾਸ਼ੀ ਜਾਰੀ ਕਰਨ ਤੇ ਹਲਕਾ ਇੰਚਾਰਜ ਮਲੋਟ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਸਾਂਸਦ ਸ਼ੇਰ ਸਿੰਘ ਘੁਬਾਇਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਹੀ ਬਾਰ ਐਸੋਸੀਏਸ਼ਨ ਮਲੋਟ ਨੇ ਇੱਕ ਸਮਾਗਮ ਰਾਹੀਂ ਸਾਂਸਦ ਸ. ਘੁਬਾਇਆ ਨੂੰ ਬਾਰ ਐਸੋਸੀਏਸ਼ਨ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ ਸੀ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਲੱਖ ਰੁਪਏ ਦੀ ਰਾਸ਼ੀ ਬਾਰ ਨੂੰ ਦੇ ਦਿੱਤੀ ਗਈ ਹੈ ਅਤੇ ਬਾਕੀ ਰਾਸ਼ੀ ਦੀ ਕਿਸ਼ਤ ਜਲਦ ਹੀ ਜਾਰੀ ਹੋ ਜਾਵੇਗੀ।

ਪ੍ਰੋ. ਰੁਪਿੰਦਰ ਰੂਬੀ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਵਾਅਦੇ ਮੁਤਾਬਿਕ ਮਲੋਟ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਡਿਮਾਂਡ ਸਾਂਸਦ ਘੁਬਾਇਆ ਨੂੰ ਦੇ ਦਿੱਤੀ ਹੈ ਅਤੇ ਜਿਹਨਾਂ ਵਿੱਚੋਂ ਆਉਣ ਵਾਲੇ ਦਿਨਾਂ ਵਿੱਚ ਗ੍ਰਾਂਟ ਜਾਰੀ ਹੋ ਜਾਵੇਗੀ। ਉਹਨਾਂ ਕਿਹਾ ਕਿ ਆਪ ਦੀ ਸੂਬਾ ਸਰਕਾਰ ਮਲੋਟ ਹਲਕੇ ਵਿੱਚ ਹੁਣ ਤੱਕ ਕੋਈ ਵਿਕਾਸ ਕਾਰਜ ਸ਼ੁਰੂ ਨਹੀਂ ਕਰਵਾ ਸਕੀ ਹੈ, ਜਿਸ ਨਾਲ ਲੋਕਾਂ ਦਾ ਰਾਜਨੀਤਿਕ ਆਗੂਆ ਤੋਂ ਭਰੋਸਾ ਖਤਮ ਹੋ ਰਿਹਾ ਹੈ, ਪਰ ਕਾਂਗਰਸ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ, ਜੋ ਲੋਕਤੰਤਰ ਵਿਚ ਲੋਕਾਂ ਦੀ ਸੇਵਕ ਬਣ ਕੇ ਕੰਮ ਕਰਨਾ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਜਿਸ ਦੇ ਤਹਿਤ ਹੀ ਸਾਂਸਦ ਵੱਲੋਂ ਵਿਸ਼ੇਸ਼ ਤੌਰ ਤੇ ਮਲੋਟ ਹਲਕੇ ਲਈ ਆਉਂਦੇ ਮਹੀਨੇ ਵਿਸ਼ੇਸ਼ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹਲਕੇ ਦੇ ਵਿਕਾਸ ਕਾਰਜਾਂ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਮਲੋਟ ਹਲਕੇ ਦੇ ਕਿਸੇ ਵੀ ਤਰ੍ਹਾਂ ਦੇ ਸਮਾਜ ਭਲਾਈ ਕਾਰਜਾਂ ਲਈ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਨੱਥੂ ਰਾਮ ਗਾਂਧੀ, ਪ੍ਰਧਾਨ ਸ਼ੁੱਭਦੀਪ ਸਿੰਘ, ਪੀ.ਪੀ.ਸੀ.ਸੀ ਮੈਂਬਰ ਜਸਪਾਲ ਸਿੰਘ, ਪ੍ਰੋ. ਬਲਜੀਤ ਗਿੱਲ, ਪ੍ਰਧਾਨ ਜਗਤਪਾਲ ਸਿੰਘ, ਸ਼ਿਵ ਕੁਮਾਰ ਸ਼ਿਵਾ, ਸ਼ਮਿੰਦਰ ਭੁੱਲਰ, ਅਸ਼ਵਨੀ ਖੇੜਾ, ਬਲੌਰ ਸਿੰਘ ਅਤੇ ਹੋਰ ਕਾਂਗਰਸੀ ਆਗੂਆਂ ਵੱਲੋਂ ਧੰਨਵਾਦ ਕੀਤਾ ਗਿਆ।

Author : Malout Live