ਸਲਾਨਾ ਯਾਦ 'ਚ ਖੂਨ ਦਾਨ ਕੈਂਪ ਲਾਇਆ

ਮਲੋਟ (ਆਰਤੀ ਕਮਲ):- ਆਰਤੀ ਸਵੀਟਸ ਮਲੋਟ ਵੱਲੋਂ ਸਵਰਗਵਾਸੀ ਅਰਵਿੰਦ ਨਾਗਪਾਲ (ਬੱਬਲ) ਦੀ ਸਲਾਨਾ ਯਾਦ 'ਚ ਇਕ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਸਵ. ਅਰਵਿੰਦ ਨਾਗਪਾਲ ਦੇ 49ਵੇਂ ਜਨਮ ਦਿਨ ਮੌਕੇ ਸ਼ਰਧਾ ਦੇ  ਫੁੱਲ ਭੇਂਟ ਕਰਨ ਲਈ ਪਰਿਵਾਰ ਵੱਲੋਂ ਇਹ ਮਾਨਵਤਾ ਭਲਾਈ ਦਾ ਰਸਤਾ ਚੁਣਿਆ ਗਿਆ ਅਤੇ ਇਸ ਮੌਕੇ ਕਰੀਬ 50 ਯੂਨਿਟ ਖੂਨ ਦਾਨੀਆਂ ਵੱਲੋਂ ਦਿੱਤਾ ਗਿਆ । ਬੱਬਲ ਆਰਤੀ ਸਵੀਟਸ ਦੇ ਐਮਡੀ ਸ੍ਰੀ ਕੇਵਲ ਨਾਗਪਾਲ ਨੇ ਕਿਹਾ ਕਿ ਅਰਵਿੰਦ ਦੇ ਜਨਮ ਦਿਨ ਨੂੰ ਸਮਾਜ ਭਲਾਈ ਦੇ ਲੇਖੇ ਲਾਉਣ ਦਾ ਸੁਝਾਅ ਉਹਨਾਂ ਦੇ ਸਪੁੱਤਰ  ਗੌਰਵ ਨਾਗਪਾਲ ਤੇ ਸੌਰਵ ਨਾਗਪਾਲ ਦਾ ਸੀ ਜਿਸਦਾ ਪੂਰੇ ਪਰਿਵਾਰ ਨੇ ਸਾਥ ਦਿੱਤਾ ਅਤੇ ਵਿਸ਼ੇਸ਼ ਕਰਕੇ ਮਲੋਟ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਪੁੱਜ ਕੇ ਜੋ ਖੂਨਦਾਨ ਵਿਚ ਹਿੱਸਾ ਪਾਇਆ ਉਸ ਨਾਲ ਬਹੁਤ ਹੌਂਸਲਾ ਅਫਜਾਈ ਹੋਈ ਹੈ । ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਭਾਰਤ ਵਿਕਾਸ ਪ੍ਰੀਸ਼ਦ ਦੇ ਮੁੱਖੀ ਰਜਿੰਦਰ ਪਪਨੇਜਾ ਅਤੇ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੂਨਦਾਨ ਇਕ ਮਹਾਂਦਾਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਕਿਸੇ ਕੀਮਤੀ ਮਨੁੱਖੀ ਜਾਨ ਨੂੰ ਬਚਾਇਆ ਜਾ ਸਕਦਾ ਹੈ । ਉਹਨਾਂ ਕਿਹਾ ਕਿ ਸਿਵਲ ਹਸਪਤਾਲ ਮਲੋਟ ਵਿਖੇ ਬਲੱਡ ਬੈਂਕ ਦੀ ਸਥਾਪਨਾ ਮੌਕੇ ਸ਼ਹਿਰ ਵਾਸੀਆਂ ਨੇ ਵਾਅਦਾ ਕੀਤਾ ਸੀ ਕਿ ਬਲੱਡ ਬੈਂਕ ਵਿਚ ਖੂਨ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ ਅਤੇ ਹੁਣ ਜਿਸ ਤਰਾਂ ਸ਼ਹਿਰ ਵਾਸੀ ਆਪਣੇ ਘਰੇਲੂ ਸਮਾਗਮਾਂ ਮੌਕੇ ਖੂਨਦਾਨ ਕੈਂਪ ਲਾ ਰਹੇ ਹਨ ਤਾਂ ਬਲੱਡ ਬੈਂਕ ਵਿਚ ਹਮੇਸ਼ਾਂ ਲੋੜਵੰਦਾਂ ਲਈ ਖੂਨ ਮੌਜੂਦ ਹੁੰਦਾ ਹੈ । ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਪੁੱਜ ਕੇ ਨਾਗਪਾਲ ਪਰਿਵਾਰ ਦੀ ਹੌਂਸਲਾ ਅਫਜਾਈ ਕੀਤੀ ਅਤੇ ਸਵ. ਅਰਵਿੰਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।