ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿੱਚ ਗੁੱਡ ਟੱਚ ਅਤੇ ਬੈਡ ਟੱਚ ਸੰਬੰਧੀ ਕਰਵਾਇਆ ਵਿਸ਼ੇਸ਼ ਸੈਮੀਨਾਰ

ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਸਕੂਲ ਵਿੱਚ ਸਾਂਝ ਜਾਗਰਤੀ ਪ੍ਰੋਗਰਾਮ ਦੇ ਤਹਿਤ ਗੁੱਡ ਟੱਚ ਅਤੇ ਬੈਡ ਟੱਚ ਸੰਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸ਼ੈਸ਼ਨ ਵਿੱਚ ਸਕੂਲ ਦੇ ਪਹਿਲੀ ਜਮਾਤ ਦੇ 6 ਤੋਂ 7 ਸਾਲ ਦੇ ਵਿਦਿਆਰਥੀ ਮੌਜੂਦ ਸਨ।

ਮਲੋਟ : ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਸਕੂਲ ਵਿੱਚ ਸਾਂਝ ਜਾਗਰਤੀ ਪ੍ਰੋਗਰਾਮ ਦੇ ਤਹਿਤ ਗੁੱਡ ਟੱਚ ਅਤੇ ਬੈਡ ਟੱਚ ਸੰਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਇਸ ਸ਼ੈਸ਼ਨ ਵਿੱਚ ਸਕੂਲ ਦੇ ਪਹਿਲੀ ਜਮਾਤ ਦੇ 6 ਤੋਂ 7 ਸਾਲ ਦੇ ਵਿਦਿਆਰਥੀ ਮੌਜੂਦ ਸਨ ਸਾਂਝ ਜਾਗਰਤੀ ਪ੍ਰੋਗਰਾਮ ਦੇ ਇੰਚਾਰਜ .ਐੱਸ.ਆਈ ਮੈਡਮ ਪਰਮਿੰਦਰ ਕੌਰ, ਐੱਚ.ਸੀ ਰਮਨਦੀਪ ਕੌਰ ਅਤੇ ਐੱਚ.ਸੀ ਹਰਪ੍ਰੀਤ ਕੌਰ ਵੋਮੈਨ ਹੈੱਲਪ ਡੈਕਸ (PST) ਮਲੋਟ ਦੇ ਸਹਿਯੋਗ ਸਦਕਾ ਇਸ ਸੈਸ਼ਨ ਦਾ ਸੰਚਾਲਨ ਕੀਤਾ ਗਿਆ

ਇਸ ਦਾ ਉਦੇਸ਼ ਬਾਲ ਸ਼ੋਸ਼ਣ ਵਿਰੁੱਧ ਜਾਗਰੂਕਤਾ ਫੈਲਾਉਣਾ ਅਤੇ ਬੱਚਿਆਂ ਨੂੰ ਚੰਗੀ ਛੋਹ ਅਤੇ ਮਾੜੀ ਛੋਹ ਬਾਰੇ ਜਾਗਰੂਕ ਕਰਵਾਉਣਾ ਸੀ। ਇਸ ਸ਼ੈਸ਼ਨ ਵਿੱਚ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਬੈਡ ਟੱਚ ਉਪਰੰਤ ਆਪਣੀ ਅਸਹਿਮਤੀ ਜਾਹਿਰ ਕਰਨੀ ਹੈ ਤੇ ਉਸ ਦਾ ਵਿਰੋਧ ਕਰਨਾ ਹੈ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਉਹ ਕਿਸ ਤਰ੍ਹਾਂ ਪੁਲਿਸ ਦੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਇਸ ਸ਼ੈਸ਼ਨ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਨੇ ਇਸ ਪ੍ਰੋਗਰਾਮ ਇੰਚਾਰਜ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ

Author : Malout Live