ਆਮ ਆਦਮੀ ਪਾਰਟੀ ਨੇ ਪੰਜਾਬੀਆਂ ਦੀ ਪਿੱਠ ਵਿੱਚ ਮਾਰਿਆ ਛੁਰਾ- ਰਾਣਾ ਬਲਜੀਤ ਸਿੰਘ ਚਹਿਲ

ਰਾਣਾ ਬਲਜੀਤ ਸਿੰਘ ਚਹਿਲ ਮੁੱਖ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮੀਡੀਆ ਕੋਆਰਡੀਨੇਟਰ ਆਲ ਇੰਡੀਆ ਕਾਂਗਰਸ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ AAP ਵੱਲੋਂ ਪੰਜਾਬ ਨੂੰ ਬਿਹਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਪਾਰਟੀ ਨੇ ਪੰਜਾਬ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ, ਜੋ ਕਿ ਬਹੁਤ ਨਿੰਦਣਯੋਗ ਹੈ।

ਮਲੋਟ (ਪੰਜਾਬ) : ਰਾਣਾ ਬਲਜੀਤ ਸਿੰਘ ਚਹਿਲ ਮੁੱਖ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮੀਡੀਆ ਕੋਆਰਡੀਨੇਟਰ ਆਲ ਇੰਡੀਆ ਕਾਂਗਰਸ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ AAP ਵੱਲੋਂ ਪੰਜਾਬ ਨੂੰ ਬਿਹਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਕੇਂਦਰ ਦੀ BJP ਸਰਕਾਰ ਨੇ ਪਾਸਪੋਰਟ ਨੂੰ ਸ਼ਨਾਖਤ ਦੀ ਮਾਨਤਾ ਨਾ ਦੇ ਕੇ ਜਿੱਥੇ ਪੰਜਾਬ ਵਿੱਚ ਪੰਜਾਬੀਆਂ ਦੀ ਪਹਿਚਾਣ ਖ਼ਤਰੇ ਵਿੱਚ ਪਾਈ ਉੱਥੇ ਬਾਹਰੋਂ ਆਏ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਪੱਕੇ ਕਰਨ ਦਾ ਰਾਹ ਪੱਧਰਾ ਕੀਤਾ। ਆਮ ਆਦਮੀ ਪਾਰਟੀ ਨੇ BJP ਪਾਰਟੀ ਨਾਲ ਹਮ ਮਸ਼ਵਰਾ ਹੋ ਕੇ ਤਿੰਨ ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚ ਪੱਕੇ ਵਸਨੀਕ ਬਣਾਉਣ ਜਾ ਰਹੀ ਕਿਉਂਕਿ BJP ਅਤੇ AAP ਦੀ ਸੋਚ ਹੈ ਕਿ ਪੰਜਾਬ ਵਿੱਚ ਪੰਜਾਬੀਆਂ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾਵੇ ਤਾਂ ਜੋ ਸੂਬੇ ਵਿੱਚ ਪੂਰੀ ਤਰਾਂ BJP ਅਤੇ AAP ਦਾ ਕਬਜ਼ਾ ਬਣਿਆ ਰਹੇ।

ਭਗਵੰਤ ਮਾਨ ਵੱਲੋਂ ਇਹ ਕਾਰਵਾਈ ਕਰਕੇ ਜਿੱਥੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ, ਉੱਥੇ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ BJP ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਸ ਪਾਲਿਸੀ ਨਾਲ ਜਿੱਥੇ ਪੰਜਾਬ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਖ਼ਤਰਾ ਹੈ, ਉੱਥੇ ਪੰਜਾਬ ਦੇ ਲੋਕ ਆਪਣੇ ਹੱਕਾਂ ਨੂੰ ਵਾਂਝੇ ਰਹਿ ਜਾਣਗੇ। ਪਹਿਲਾਂ ਵੀ AAP ਸਰਕਾਰ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਦੂਜੇ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ ਅਤੇ ਸਰਕਾਰੀ ਕਾਰੋਬਾਰਾਂ ਦੇ ਠੇਕੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਦੇਣ ਵਿੱਚ ਮਸ਼ਹੂਰ ਹੈ। ਪਰ ਹੁਣ ਸਿਰਫ਼ ਆਪਣੇ ਵੋਟ ਬੈਂਕ ਲਈ ਪੰਜਾਬ ਸਰਕਾਰ ਵੱਲੋਂ ਇਹ ਫ਼ੈਸਲਾ ਲੈ ਕੇ ਪੰਜਾਬੀਆਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ। ਜਿਹੜੇ ਪੰਜਾਬੀਆਂ ਨੇ AAP ਦੀ ਸਰਕਾਰ ਨੂੰ ਇੰਨੇ ਵੱਡੇ ਬਹੁਮਤ ਨਾਲ ਲਿਆਂਦਾ, ਪਰ ਬਣਦਿਆਂ ਹੀ ਇਸ ਪਾਰਟੀ ਨੇ ਪੰਜਾਬ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ, ਜੋ ਕਿ ਬਹੁਤ ਨਿੰਦਣਯੋਗ ਹੈ।

Author : Malout Live