ਮਿਮਿਟ ਕਾਲਜ ਵਿਖੇ ਇੱਕ ਰੋਜ਼ ਤਕਨੀਕੀ ਮੇਲਾ ' ਪ੍ਰਯੋਗ ' ਕਰਵਾਇਆ
ਮਲੋਟ :- ਮਿਮਿਟ ਕਾਲਜ ਵਿਖੇ ਇਕ ਰੋਜ਼ਾ ਤਕਨੀਕੀ ਮੇਲਾ ' ਪ੍ਰਯੋਗ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਵਲੋਂ ਤਿਆਰ ਕੀਤੇ 8 ਤਕਨੀਕੀ ਪ੍ਰਾਜੈਕਟਾਂ , ਤਕਨੀਕੀ ਪਰਚੇ , ਵਿਲੱਖਣ ਸ਼ੌਕ , ਤਕਨੀਕੀ ਪ੍ਰਸ਼ਨੋਤਰੀ ਮੁਕਾਬਲੇ , ਵਿਲੱਖਣ ਖੇਡਾਂ ਦਾ ਪ੍ਰੋਗਰਾਮ ਹੋਇਆ । ਪ੍ਰੋਗਰਾਮ ਦੇ ਕੋਆਰਡੀਨੇਟਰ ਡਾ : ਭਾਰਤ ਨਰੇਸ਼ ਬਾਂਸਲ ਅਤੇ ਕੋਆਰਡੀਨੇਟਰ ਇੰਜੀ : ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪ੍ਰੋਗਰਾਮ ਦਾ ਉਦਘਾਟਨ ਸੰਸਥਾ ਦੇ ਡਾਇਰੈਕਟਰ ਡਾ : ਸੰਜੀਵ ਸ਼ਰਮਾ ਵਲੋਂ ਕੀਤਾ ਗਿਆ।
ਵਿਦਿਆਰਥੀਆਂ ਵਲੋਂ ਬਣਾਏ ਪ੍ਰਾਜੈਕਟਾਂ ਦੀ ਜੱਜਮੈਂਟ ਯਾਦਵਿੰਦਰਾ ਕਾਲਜ ਆਫ਼ ਇੰਜ . ਐਡ ਟੈਕਨਾਲੋਜੀ ਤਲਵੰਡੀ ਸਾਬੋ ਦੇ ਡਾ . ਸਿੰਪਲ ਜਿੰਦਲ , ਡਾ : ਨਵਦੀਪ ਗੋਇਲ ਅਤੇ ਡਾ : ਦੀਪ ਜਿੰਦਲ ਅਤੇ ਬਾਬਾ ਫ਼ਰੀਦ ਕੈਂਪਸ ਬਠਿੰਡਾ ਦੇ ਡਾ : ਦੀਪਿੰਦਰ ਸਿੰਘ ਨੇ ਕੀਤੀ। ਇਸ ਮੌਕੇ ਸੰਸਥਾ ਦੇ ਮੁਖੀ ਡਾ . ਸੰਜੀਵ ਸ਼ਰਮਾ ਨੇ ਇਸ ਪ੍ਰੋਗਰਾਮ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤਾ । ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਵਲੋਂ ਵੱਖ - ਵੱਖ ਤਰ੍ਹਾਂ ਦੇ ਸਾਫ਼ਟਵੇਅਰ ਅਤੇ ਹਾਰਡਵੇਅਰ ਦੇ ਤਕਰੀਬਨ 100 ਤੋਂ ਵੱਧ ਪ੍ਰਾਜੈਕਟ ਪੇਸ਼ ਕੀਤੇ ਗਏ। ਇੱਥੇ ਇਹ ਵਿਸ਼ੇਸ਼ ਹੈ ਕਿ ਵੱਖ - ਵੱਖ ਮੁਕਾਬਲਿਆਂ ਵਿਚ ਕਰੀਬ 400 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਅਤੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਤਕਸੀਮ ਕੀਤੇ ਗਏ। ਇਸ ਪ੍ਰੋਗਰਾਮ ਦੀ ਸਫਲਤਾ ਲਈ ਡਾ : ਭਾਰਤ ਨਰੇਸ਼ ਬਾਂਸਲ ਨੇ ਸੰਸਥਾ ਦੇ ਡਾਇਰੈਕਟਰ , ਪ੍ਰਬੰਧਕੀ ਕਮੇਟੀ , ਸਟਾਫ਼ , ਵਿਦਿਆਰਥੀਆਂ ਅਤੇ ਜੱਜ ਸਹਿਬਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।